Hemant Soren: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ED ਨੂੰ ਜੋ BMW ਕਾਰ ਬਰਾਮਦ ਹੋਈ ਸੀ। ਇਹ ਕਾਂਗਰਸ ਨੇਤਾ ਧੀਰਜ ਸਾਹੂ ਦੀ ਮਾਨੇਸਰ ਸਥਿਤ ਕੰਪਨੀ ਦੇ ਨਾਂ 'ਤੇ ਰਜਿਸਟਰਡ ਹੈ। ਈਡੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ 'ਚ ਈਡੀ ਨੇ ਕਾਂਗਰਸ ਨੇਤਾ ਧੀਰਜ ਸਾਹੂ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਈਡੀ ਨੇ ਧੀਰਜ ਸਾਹੂ ਨੂੰ 10 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ।


ਦੱਸ ਦਈਏ ਕਿ ਪਿਛਲੇ ਸਾਲ ਦਸੰਬਰ 'ਚ ਇਨਕਮ ਟੈਕਸ ਨੇ ਝਾਰਖੰਡ 'ਚ ਕਾਂਗਰਸ ਨੇਤਾ ਧੀਰਜ ਸਾਹੂ ਦੇ ਘਰ 'ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ 351 ਕਰੋੜ ਰੁਪਏ ਦੀ ਨਕਦੀ ਅਤੇ ਬੇਹਿਸਾਬੀ ਜਾਇਦਾਦ ਦਾ ਪਤਾ ਲਗਾਇਆ ਗਿਆ। 10 ਦਿਨਾਂ ਤੱਕ ਚੱਲੇ ਇਸ ਛਾਪੇਮਾਰੀ ਵਿੱਚ 40 ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰ ਗੁਰੂਗ੍ਰਾਮ ਦੀ ਭਗਵਾਨ ਦਾਸ ਹੋਲਡਿੰਗਜ਼ ਲਿਮਟਿਡ ਨਾਮ ਦੀ ਕੰਪਨੀ ਦੇ ਨਾਂ 'ਤੇ ਰਜਿਸਟਰਡ ਹੈ। ਇਹ ਕੰਪਨੀ ਵਪਾਰੀ ਅਤੇ ਕਾਂਗਰਸੀ ਆਗੂ ਧੀਰਜ ਸਾਹੂ ਦੀ ਹੈ। BMW ਕਾਰ 16 ਅਕਤੂਬਰ 2023 ਨੂੰ ਲਈ ਗਈ ਸੀ। ਇਹ ਕਾਰ ਈਡੀ ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ਤੋਂ ਮਿਲੀ ਸੀ। ਈਡੀ ਨੇ ਇਸ ਨੂੰ ਜ਼ਬਤ ਕਰ ਲਿਆ ਸੀ।


ਇਹ ਵੀ ਪੜ੍ਹੋ: WhatsApp 'ਚ ਆ ਰਿਹਾ ਇੱਕ ਸ਼ਾਨਦਾਰ ਫੀਚਰ, ਹੁਣ ਤੁਸੀਂ WhatsApp ਤੋਂ ਕਿਸੇ ਵੀ ਐਪ 'ਤੇ ਭੇਜ ਸਕੋਗੇ ਮੈਸੇਜ


ਦੱਸ ਦੇਈਏ ਕਿ ਹਾਲ ਹੀ 'ਚ ਹੇਮੰਤ ਸੋਰੇਨ ਨੂੰ ਈਡੀ ਨੇ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਟੀਸ਼ਨ 'ਤੇ ਝਾਰਖੰਡ ਹਾਈ ਕੋਰਟ 'ਚ 12 ਫਰਵਰੀ ਨੂੰ ਸੁਣਵਾਈ ਹੋਵੇਗੀ। ਸੋਰੇਨ ਨੇ ਈਡੀ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਕਾਰਜਕਾਰੀ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਰਾਜੇਸ਼ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਕੇਂਦਰੀ ਏਜੰਸੀ ਨੂੰ ਸੋਰੇਨ ਦੀ ਪਟੀਸ਼ਨ 'ਤੇ 9 ਫਰਵਰੀ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਈਡੀ ਨੇ ਸੋਰੇਨ ਨੂੰ 31 ਜਨਵਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।


ਇਹ ਵੀ ਪੜ੍ਹੋ: iPhone: ਆਈਫੋਨ ਯੂਜ਼ਰਸ ਲਈ ਖੁਸ਼ਖਬਰੀ, ਇੱਕ ਖਾਸ ਫੀਚਰ 'ਤੇ ਕੰਮ ਕਰ ਰਿਹਾ ਐਪਲ