Eid 2022 : ਪੀਐਮ ਨਰਿੰਦਰ ਮੋਦੀ ਸਣੇ ਹੋਰ ਵੱਡੇ ਆਗੂਆਂ ਨੇ ਦਿੱਤੀ ਦੇਸ਼ ਨੂੰ ਈਦ ਦੀ ਵਧਾਈ, ਜਾਣੋ ਕਿਸ ਨੇ ਕੀ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਈਦ-ਉਲ-ਫਿਤਰ ਦੀਆਂ ਹਾਰਦਿਕ ਵਧਾਈਆਂ। ਤੁਹਾਨੂੰ ਸਭ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ।
Eid Wishes From Prime Minister Modi: ਈਦ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕਈ ਦੂਜੇ ਵੱਡੇ ਆਗੂਆਂ ਨੇ ਵੀ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਆਓ ਜਾਣਦੇ ਹਾਂ ਕਿਸੇ ਆਗੂ ਨੇ ਕੀ ਕਿਹਾ...
ਪ੍ਰਧਾਨ ਮੰਤਰੀ ਸ਼ੁਭਕਾਮਨਾਵਾਂ
ਇਸ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਈਦ-ਉਲ-ਫਿਤਰ ਦੀਆਂ ਹਾਰਦਿਕ ਵਧਾਈਆਂ। ਤੁਹਾਨੂੰ ਸਭ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ।
Best wishes on Eid-ul-Fitr. May this auspicious occasion enhance the spirit of togetherness and brotherhood in our society. May everyone be blessed with good health and prosperity.
— Narendra Modi (@narendramodi) May 2, 2022
ਰਾਹੁਲ ਗਾਂਧੀ ਨੇ ਕੀ ਕਿਹਾ?
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ, ਈਦ ਮੁਬਾਰਕ! ਇਹ ਪਵਿੱਤਰ ਤਿਉਹਾਰ ਪਿਆਰ ਦੀ ਭਾਵਨਾ ਪੈਦਾ ਕਰੇ, ਅਤੇ ਸਾਨੂੰ ਸਾਰਿਆਂ ਨੂੰ ਭਾਈਚਾਰੇ ਅਤੇ ਸਦਭਾਵਨਾ ਦੇ ਬੰਧਨ ਵਿੱਚ ਬੰਨ੍ਹੇ।
Eid Mubarak! May this auspicious festival usher in the spirit of love, and unite us all in the bond of brotherhood and harmony. pic.twitter.com/MEJ8GDKSm3
— Rahul Gandhi (@RahulGandhi) May 2, 2022
ਦਿੱਲੀ ਦੇ ਮੁੱਖ ਮੰਤਰੀ ਨੇ ਦਿੱਤੀ ਵਧਾਈ
ਇਸ ਖਾਸ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਲਿਖਿਆ ਹੈ, ਤੁਹਾਨੂੰ ਸਾਰਿਆਂ ਨੂੰ ਈਦ-ਉਲ-ਫਿਤਰ ਦੀਆਂ ਬਹੁਤ-ਬਹੁਤ ਵਧਾਈਆਂ। ਆਪਸੀ ਪਿਆਰ ਅਤੇ ਭਾਈਚਾਰੇ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ।
आप सभी को ईद-उल-फितर की ढेरों मुबारकबाद। आपसी प्रेम और भाईचारे का ये त्योहार आप सभी के जीवन में सुख-समृद्धि और ख़ुशियाँ लेकर आए।
— Arvind Kejriwal (@ArvindKejriwal) May 3, 2022
ਰਾਜਨਾਥ ਸਿੰਘ ਨੇ ਵੀ ਵਧਾਈ ਦਿੱਤੀ
ਲੋਕਾਂ ਨੂੰ ਵਧਾਈ ਦਿੰਦੇ ਹੋਏ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਲਿਖਿਆ ਹੈ, ਈਦ-ਉਲ-ਫਿਤਰ ਦੇ ਖਾਸ ਮੌਕੇ 'ਤੇ ਤੁਹਾਨੂੰ ਵਧਾਈ। ਇਹ ਤਿਉਹਾਰ ਹਰ ਪਾਸੇ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਈਦ ਮੁਬਾਰਕ!
Greetings on the special occasion of ‘Eid-ul-Fitr’. May this festival bring happiness, peace and prosperity all around. Eid Mubarak!
— Rajnath Singh (@rajnathsingh) May 3, 2022