ਪੜਚੋਲ ਕਰੋ
Advertisement
ਚੋਣਾਂ ਦੇ ਖ਼ਰਚੇ 'ਤੇ ਨਜ਼ਰ ਰੱਖਣਗੇ ਚੋਣ ਕਮਿਸ਼ਨ ਦੇ ਦੋ ਸੁਪਰਵਾਇਜ਼ਰ
ਨਵੀਂ ਦਿੱਲੀ: ਲੋਕਸਭਾ ਚੋਣਾਂ ‘ਚ ਕਾਫੀ ਘੱਟ ਸਮਾਂ ਬਚਿਆ ਹੈ। ਅਜਿਹੇ ‘ਚ ਚੋਣ ਕਮਿਸ਼ਨ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਦੇ ਮੱਦੇਨਜ਼ਰ ਚੋਣ ਵਿਭਾਗ ਨੇ ਚੋਣਾਂ ‘ਚ ਹੋਣ ਵਾਲੇ ਖ਼ਰਚ ‘ਤੇ ਨਿਗਰਾਨੀ ਰੱਖਣ ਲਈ ਦੋ ਸਾਬਕਾ ਸੀਨੀਅਰ ਅਧਿਕਾਰੀਆਂ ਨੂੰ ਖਾਸ ਸੁਪਰਵਾਇਜ਼ਰ ਨਿਉਕਤ ਕੀਤਾ ਹੈ।
ਚੋਣ ਵਿਭਾਗ ਵੱਲੋਂ ਸਾਬਕਾ ਨੌਕਰਸ਼ਾਹੀ ਸ਼ੈਲੇਂਦਰ ਹਾਂਡਾ ਨੂੰ ਮਹਾਰਾਸ਼ਟਰ ਅਤੇ ਮਧੁ ਮਹਾਜਨ ਨੂੰ ਤਮਿਲਨਾਡੁ ‘ਤ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਚੋਣ ਜਾਬਤਾ ਸੰਬੰਧੀ ਉਲੰਘਣ ਦੀਆਂ ਸ਼ਿਕਾਈਤਾਂ ‘ਤੇ ਵੀ ਨਿਗਰਾਨੀ ਰੱਖਣ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।
ਸ਼ੈਲੇਂਦਰ ਹਾਂਡਾ ਅਤੇ ਮਧੁ ਮਹਾਜਨ ਨੂੰ ਚੋਣ ਮਸ਼ੀਨਰੀ ਵੱਲੋਂ ਕੀਤੇ ਗਏ ਕੰਮ ਦੀ ਨਿਗਰਾਨੀ ਰੱਖਣ ਲਈ ਨਿਉਕਤ ਕੀਤਾ ਗਿਆ ਹੈ। ਉਨ੍ਹਾਂ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਅਤੇ ਰੋਕਣ ਦੀ ਜ਼ਿੰਮੇਦਾਰੀ ਵੀ ਦਿੱਤੀ ਗਈ ਹੈ ਜਿਸ ਨਾਲ ਵੋਟਰਾਂ ਨੂੰ ਖੁਸ਼ ਕਰਨ ਲਈ ਕਾਲੇ ਧੰਨ ਦਾ ਇਸਤੇਮਾਲ ਹੋ ਰਿਹਾ ਹੈ। ਦੋਵੇਂ ਅਧਿਕਾਰੀ ਖੁਫੀਆ ਸੂਚਨਾਵਾਂ ਦੀ ਨਿਗਰਾਨੀ ਕਰਨਗੇ ਅਤੇ ਚੋਣ ਵਿਭਾਗ ਵੱਲੋਂ ਸੀ-ਵਿਜੀਲ ਐਪ ਰਾਹੀਂ ਹਾਸਲ ਸ਼ਿਕਾਇਤਾਂ ‘ਤੇ ਵੀ ਨਿਗਰਾਨੀ ਰਖਣਗੇ। ਇਸ ਤੋਂ ਇਲਾਵਾ ਕੇਂਦਰੀ ਚੋਣ ਵਿਭਾਗ ਨੇ ਸਭ ਸੂਬਿਆਂ ‘ਚ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਗੱਲ ‘ਤੇ ਵੀ ਨਜ਼ਰ ਰੱਖਣ ਕੀ ਜਦੋਂ ਕੋਈ ਉਮੀਦਵਾਰ ਨਾਮਾਂਕਨ ਕਰ ਰਿਹਾ ਹੈ ਤਾਂ ਉਹ ਆਪਣੀ ਲੇਟੇਸਟ ਫੋਟੋ ਵੀ ਨਾਮਾਂਕਨ ਪੱਤਰ ਦੇ ਨਾਲ ਦਵੇ। ਇਸ ਪੋਟੋ ਦਾ ਇਸਤੇਮਾਲ ਵੋਟਾਂ ਦੌਰਾਨ ਬੈਲਟ ਪੇਪਰ ‘ਤੇ ਕੀਤਾ ਜਾ ਸਕੇ। 11 ਅਪ੍ਰੈਲ ਤੋਂ ਪਹਿਲੇ ਗੇੜ ਦੀ ਵੋਟਾਂ ਪੈਣਗੀਆਂ। ਜਦਕਿ 19 ਮਈ ਨੂੰ ਸੱਤਵੇਂ ਪੜਾਅ ਦੀਆਂ ਵੋਟਾਂ ਪੈਣਗੀਆਂ। ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ।Election Commission of India has appointed civil servants Shailendra Handa and Madhu Mahajan as Special Expenditure Observers in Maharashtra and Tamil Nadu respectively, ahead of Lok Sabha elections. pic.twitter.com/lu31uZgnNk
— ANI (@ANI) 19 March 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਪੰਜਾਬ
Advertisement