Electricity Crisis: ਇਨ੍ਹੀਂ ਦਿਨੀਂ ਦੇਸ਼ 'ਚ ਕੋਲੇ ਦੀ ਕਮੀ ਕਾਰਨ ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਿਤੇ ਰਾਜਾਂ ਵਿੱਚ 2 ਘੰਟੇ ਬਿਜਲੀ ਗੁੰਮ ਹੈ ਤਾਂ ਕਿਤੇ 5 ਤੋਂ 8 ਘੰਟੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਦੇਸ਼ ਵਿੱਚ ਬਿਜਲੀ ਦੀ ਕੁੱਲ ਕਮੀ 62.3 ਕਰੋੜ ਯੂਨਿਟ ਤੱਕ ਪਹੁੰਚ ਗਈ ਹੈ। ਇਹ ਅੰਕੜਾ ਮਾਰਚ 'ਚ ਬਿਜਲੀ ਦੀ ਕੁੱਲ ਕਮੀ ਤੋਂ ਜ਼ਿਆਦਾ ਹੈ।



ਇਸ ਸੰਕਟ ਦੇ ਕੇਂਦਰ 'ਚ ਕੋਲੇ ਦੀ ਘਾਟ ਹੈ। ਦੇਸ਼ ਵਿੱਚ ਕੋਲੇ ਤੋਂ 70 ਫੀਸਦੀ ਬਿਜਲੀ ਦਾ ਉਤਪਾਦਨ ਹੁੰਦਾ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਮੰਗ ਨੂੰ ਪੂਰਾ ਕਰਨ ਲਈ ਕਾਫੀ ਕੋਲਾ ਉਪਲਬਧ ਹੈ, ਪਰ ਪਾਵਰ ਪਲਾਂਟਾਂ ਵਿਚ ਕੋਲੇ ਦਾ ਭੰਡਾਰ ਨੌਂ ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਅਸਲ ਵਿਚ ਦੇਸ਼ ਵਿਚ ਪੈਦਾ ਹੋਣ ਵਾਲੀ 70 ਫੀਸਦੀ ਬਿਜਲੀ ਕੋਲੇ ਤੋਂ ਹੁੰਦੀ ਹੈ। ਹਾਲਾਂਕਿ ਇਸ ਸਮੇਂ ਕੋਲੇ ਦੀ ਭਾਰੀ ਕਿੱਲਤ ਕਾਰਨ ਆਮ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਓ ਦੇਖਦੇ ਹਾਂ ਕਿ ਇਸ ਸਮੇਂ ਦੇਸ਼ ਵਿੱਚ ਬਿਜਲੀ ਦੀ ਕਿੱਥੇ ਕਮੀ ਹੈ।
ਦੇਸ਼ ਵਿੱਚ ਕੁੱਲ ਕਮੀ 62.3 ਕਰੋੜ ਯੂਨਿਟ
ਯੂਪੀ- 3000 ਮੈਗਾਵਾਟ
ਪੰਜਾਬ - 1550 ਮੈਗਾਵਾਟ
ਤਾਮਿਲਨਾਡੂ- 750 ਮੈਗਾਵਾਟ
ਜੰਮੂ ਅਤੇ ਕਸ਼ਮੀਰ - 500 ਮੈਗਾਵਾਟ
ਹਰਿਆਣਾ - 300 ਮੈਗਾਵਾਟ

ਕੋਲੇ ਦੀ ਕਮੀ ਅਤੇ ਬਿਜਲੀ ਸੰਕਟ ਨੂੰ ਲੈ ਕੇ ਵਿਰੋਧੀ ਧਿਰ ਨੇ ਕੇਂਦਰ 'ਤੇ ਤਿੱਖਾ ਹਮਲਾ ਕੀਤਾ ਹੈ। ਯੂਪੀ ਵਿੱਚ ਬਿਜਲੀ ਕਟੌਤੀ 'ਤੇ ਸਿਆਸੀ ਰੰਗ ਚੜ੍ਹ ਗਿਆ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਲਖਨਊ 'ਚ ਇਫਤਾਰ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਉਨ੍ਹਾਂ ਦੀ ਪਾਰਟੀ ਦੇ ਵੋਟਰ ਰਹਿੰਦੇ ਹਨ, ਉੱਥੇ ਸਭ ਤੋਂ ਵੱਧ ਬਿਜਲੀ ਕੱਟੀ ਜਾ ਰਹੀ ਹੈ।

ਅਖਿਲੇਸ਼ ਯਾਦਵ ਨੇ ਕਿਹਾ ਕਿ ਉਮਰ ਅਬਦੁੱਲਾ ਨੇ ਜੋ ਕਿਹਾ, ਉਸ ਵਿੱਚ ਪੂਰੀ ਸੱਚਾਈ ਹੈ। ਉੱਤਰ ਪ੍ਰਦੇਸ਼ 'ਚ ਜਿਨ੍ਹਾਂ ਇਲਾਕਿਆਂ 'ਚ ਸਪਾ ਦੇ ਵੋਟਰ ਰਹਿੰਦੇ ਹਨ, ਉੱਥੇ ਬਿਜਲੀ ਦਾ ਵੱਡਾ ਕੱਟ ਲੱਗਿਆ ਹੋਇਆ ਹੈ। ਅਖਿਲੇਸ਼ ਦੇ ਬਿਆਨ ਤੋਂ ਬਾਅਦ ਯੂਪੀ ਦੇ ਬਿਜਲੀ ਮੰਤਰੀ ਏ ਕੇ ਸ਼ਰਮਾ ਨੇ ਮੰਨਿਆ ਹੈ ਕਿ ਬਿਜਲੀ ਦੀ ਕਮੀ ਹੈ, ਪਰ ਉਨ੍ਹਾਂ ਨੇ ਇਸ 'ਤੇ ਕੁਝ ਨਹੀਂ ਕਿਹਾ ਕਿ ਕਿਸ ਖਾਸ ਖੇਤਰ 'ਚ ਕਿੰਨਾ ਕੱਟ ਲਗਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਰਮਜ਼ਾਨ 'ਤੇ ਬਿਜਲੀ ਕੱਟ 'ਤੇ ਸਵਾਲ ਚੁੱਕੇ ਹਨ। "ਮੈਂ ਹੈਰਾਨ ਹਾਂ ਕਿ ਦਿਨ ਅਤੇ ਰਾਤ ਦੇ ਬਾਕੀ ਸਮੇਂ ਵਿੱਚ ਬਿਜਲੀ ਕਿਉਂ ਹੁੰਦੀ ਹੈ ਪਰ ਸੇਹਰੀ ਤੇ ਇਫਤਾਰ ਦੇ ਸਮੇਂ ਨਹੀਂ,"। ਤੁਸੀਂ ਸੇਹਰੀ ਖਾਣ ਲਈ ਉੱਠਦੇ ਹੋ, ਬਿਜਲੀ ਨਹੀਂ ਹੁੰਦੀ ਹੈ ਅਤੇ ਇਫਤਾਰ ਵੇਲੇ ਵੀ ਅਜਿਹਾ ਹੀ ਹੁੰਦਾ ਹੈ। ਤਰਾਵੀਹ ਦੀ ਨਮਾਜ਼ ਦੌਰਾਨ ਬਿਜਲੀ ਨਹੀਂ ਹੁੰਦੀ ਹੈ ਤੇ ਜਦੋਂ ਨਮਾਜ਼ ਖਤਮ ਹੁੰਦੀ ਹੈ ਤਾਂ ਬਿਜਲੀ ਬਹਾਲ ਹੋ ਜਾਂਦੀ ਹੈ।