Republic day 2024: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗਣਤੰਤਰ ਦਿਵਸ ਸਮਾਰੋਹ (26 ਜਨਵਰੀ 2024) ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਭਾਰਤ ਤੋਂ ਮਿਲੇ ਸੱਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਗਣਤੰਤਰ ਦਿਵਸ ਸਮਾਰੋਹ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਥਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।


ਇਮੈਨੁਅਲ ਮੈਕਰੋਨ ਨੇ ਆਪਣੇ ਆਫੀਸ਼ੀਅਲ ਹੈਂਡਸ ਐਕਸ ‘ਤੇ ਪੋਸਟ ਕਰਕੇ ਕਿਹਾ, “ਤੁਹਾਡੇ ਸੱਦੇ ਲਈ ਧੰਨਵਾਦ, ਮੇਰੇ ਪਿਆਰੇ ਦੋਸਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਂ ਤੁਹਾਡੇ ਗਣਤੰਤਰ ਦਿਵਸ 'ਤੇ ਤੁਹਾਡੇ ਨਾਲ ਜਸ਼ਨ ਮਨਾਉਣ ਲਈ ਉੱਥੇ ਆਵਾਂਗਾ!'' ਮੈਕਰੌਨ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਛੇਵੇਂ ਫਰਾਂਸੀਸੀ ਨੇਤਾ ਹੋਣਗੇ।”






ਫਰਾਂਸ ਦੇ ਰਾਸ਼ਟਰੀ ਦਿਵਸ 'ਤੇ ਗੈਸਟ ਆਫ ਆਨਰ ਸਨ ਮੋਦੀ


ਹਾਲ ਹੀ ਦੇ ਸਾਲਾਂ ਵਿੱਚ ਭਾਰਤ ਅਤੇ ਫਰਾਂਸ ਦੇ ਸਬੰਧਾਂ ਵਿੱਚ ਤਰੱਕੀ ਹੋਈ ਹੈ। ਇਸ ਸਾਲ ਜੁਲਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ ਦੌਰਾਨ ਬੈਸਟਿਲ ਡੇ ਪਰੇਡ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।


ਇਹ ਵੀ ਪੜ੍ਹੋ: Delhi Excise Policy Case: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਸੰਜੇ ਸਿੰਘ ਨੂੰ ਝਟਕਾ, ਨਹੀਂ ਮਿਲੀ ਜ਼ਮਾਨਤ


ਉਸੇ ਸਮੇਂ ਰੱਖਿਆ ਮੰਤਰਾਲੇ ਨੇ ਫਰਾਂਸ ਤੋਂ 26 ਰਾਫੇਲ (ਸਮੁੰਦਰੀ) ਜੈੱਟਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦਾ ਉਦੇਸ਼ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ 'ਤੇ ਤਾਇਨਾਤੀ ਲਈ ਸੀ। ਫਰਾਂਸ ਨੇ ਜੈੱਟ ਖਰੀਦਣ ਲਈ ਭਾਰਤ ਦੇ ਸ਼ੁਰੂਆਤੀ ਟੈਂਡਰ ਦਾ ਜਵਾਬ ਦਿੱਤਾ ਹੈ ਅਤੇ ਦੋਵੇਂ ਦੇਸ਼ ਸਮੁੰਦਰੀ ਖੇਤਰ, ਖਾਸ ਕਰਕੇ ਹਿੰਦ ਮਹਾਸਾਗਰ ਖੇਤਰ ਵਿੱਚ ਸਹਿਯੋਗ ਵਧਾ ਰਹੇ ਹਨ।


ਜੋ ਬਿਡੇਨ ਕਿਉਂ ਨਹੀਂ ਆ ਰਹੇ?


ਬਿਡੇਨ ਨੇ ਕਥਿਤ ਤੌਰ 'ਤੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਡੇਨ ਨੇ ਆਪਣੇ ਵਿਅਸਤ ਸ਼ੈਡਿਊਲ ਕਾਰਨ ਅਜਿਹਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਟੇਟ ਆਫ ਦ ਯੂਨੀਅਨ ਨੂੰ ਸੰਬੋਧਨ ਕਰਨਾ ਹੈ ਅਤੇ ਅਗਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰਨੀ ਹੈ। ਇਸ ਤੋਂ ਇਲਾਵਾ ਵਾਸ਼ਿੰਗਟਨ ਦਾ ਧਿਆਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 'ਤੇ ਹੈ, ਇਸ ਲਈ ਬਿਡੇਨ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਨਹੀਂ ਆ ਸਕਣਗੇ।


ਇਹ ਵੀ ਪੜ੍ਹੋ: Bajrang Punia: ਬਜਰੰਗ ਪੂਨੀਆ ਵਾਪਸ ਕਰਨਗੇ 'ਪਦਮਸ਼੍ਰੀ' ਪੁਰਸਕਾਰ, ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਕੀਤਾ ਐਲਾਨ