Biometric Attendance : ਕੇਂਦਰ ਸਰਕਾਰ ਨੇ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਕੇਂਦਰ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਦਫ਼ਤਰ 'ਚ ਦੇਰੀ ਨਾਲ ਆਉਣ ਕਰਮਚਾਰੀ ਅਤੇ ਜਲਦੀ  ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਦਰਅਸਲ, ਇਸ ਗੱਲ ਦੀ ਸ਼ਿਕਾਇਤ ਮਿਲੀ ਹੈ ਕਿ ਬਹੁਤ ਸਾਰੇ ਕਰਮਚਾਰੀ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਏ.ਈ.ਬੀ.ਏ.ਐਸ.) ਵਿੱਚ ਆਪਣੀ ਹਾਜ਼ਰੀ ਦਰਜ ਨਹੀਂ ਕਰਵਾ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਕੁਝ ਕਰਮਚਾਰੀ ਨਿਯਮਤ ਤੌਰ 'ਤੇ ਦੇਰੀ ਨਾਲ ਆ ਰਹੇ ਹਨ। 


ਪਰਸੋਨਲ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕਰਕੇ ਮੋਬਾਈਲ ਫ਼ੋਨ ਆਧਾਰਿਤ ਪ੍ਰਮਾਣੀਕਰਨ ਪ੍ਰਣਾਲੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ AEBAS ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਾਮਲੇ ਦੀ ਸਮੀਖਿਆ ਕੀਤੀ ਗਈ ਸੀ। ਮੰਤਰਾਲੇ ਨੇ ਦੇਖਿਆ ਕਿ AEBAS ਨੂੰ ਲਾਗੂ ਕਰਨ ਵਿੱਚ ਢਿੱਲ ਵਰਤੀ ਜਾ ਰਹੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਮੰਤਰਾਲੇ ਨੇ ਕਿਹਾ ਕਿ ਸਾਰੇ ਵਿਭਾਗ ਹਾਜ਼ਰੀ ਰਿਪੋਰਟਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨਗੇ।


ਇਹ ਵੀ ਪੜ੍ਹੋ: Bacteria infection: 'ਮਾਸ ਖਾਣ ਵਾਲੇ ਬੈਕਟੀਰੀਆ' ਦਾ ਹਮਲਾ, ਦੋ ਦਿਨਾਂ ਵਿਚ ਪੀੜਤਾਂ ਦੀ ਲੈ ਰਿਹੈ ਜਾਨ


ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ, 'ਕਰਮਚਾਰੀਆਂ ਦੇ ਰੋਜ਼ ਦੇਰੀ ਨਾਲ ਆਉਣ ਅਤੇ ਦਫ਼ਤਰ ਤੋਂ ਛੇਤੀ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਅਜਿਹੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪਰਸੋਨਲ ਮੰਤਰਾਲੇ ਨੇ ਕਿਹਾ ਕਿ ਜੇਕਰ ਕੋਈ ਕਰਮਾਚਾਰੀ ਦੇਰੀ ਨਾਲ ਦਫਤਰ ਆਉਂਦਾ ਹੈ ਤਾਂ ਉਸ ਦੀ ਅੱਧੀ ਦਿਨ ਦੀ ਛੁੱਟੀ ਲਾਈ ਜਾਵੇਗੀ।  


ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਵਾਜਬ ਕਾਰਨ ਕਰਕੇ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਦੇਰੀ ਨਾਲ ਆਉਂਦਾ ਹੈ ਤਾਂ ਉਸ ਦੀ ਹਾਜ਼ਰੀ ਮਾਫ ਕੀਤੀ ਜਾ ਸਕਦੀ ਹੈ। ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਏ.ਈ.ਬੀ.ਏ.ਐਸ. 'ਤੇ ਕਰਮਚਾਰੀਆਂ ਦੀ ਹਾਜ਼ਰੀ ਹਰ ਕੀਮਤ 'ਤੇ ਦਰਜ ਕੀਤੀ ਜਾਵੇ। ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕਿਹੜਾ ਕਰਮਚਾਰੀ ਦਫ਼ਤਰ ਪਹੁੰਚਣ ਵਿੱਚ ਲਗਾਤਾਰ ਲੇਟ ਹੋ ਰਿਹਾ ਹੈ। ਸਾਰੇ ਵਿਭਾਗਾਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਅਤੇ ਦੇਰੀ ਨਾਲ ਹਾਜ਼ਰੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।


ਇਹ ਵੀ ਪੜ੍ਹੋ: Dengue vaccine: ਭਾਰਤ ਵਿਚ ਬਣ ਰਹੀ ਹੈ ਡੇਂਗੂ ਰੋਕੂ ਦਵਾਈ, ਜਾਣੋ ਕਦੋਂ ਆਵੇਗੀ ਮਾਰਕੀਟ ਵਿਚ..