Rape Statistics in India: ਹਾਲ ਹੀ ਵਿੱਚ ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਇਨਸਾਫ਼ ਦੀ ਮੰਗ ਕਰਦਿਆਂ ਪੂਰੇ ਦੇਸ਼ ਵਿੱਚ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਹੇ ਹਨ। ਇਸ ਤੋਂ ਬਾਅਦ ਮੁੜ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਵਿਸ਼ਾ ਚਰਚਾ ਵਿੱਚ ਆ ਗਿਆ ਹੈ।


2012 ਦੀ ਦਿੱਲੀ ਘਟਨਾ ਦੇ ਆਸ-ਪਾਸ ਦੇ ਸਾਲਾਂ ਵਿੱਚ ਐਨਸੀਆਰਬੀ ਨੇ ਪੂਰੇ ਭਾਰਤ ਵਿੱਚ 25,000 ਬਲਾਤਕਾਰ ਦੇ ਕੇਸ ਸਾਲਾਨਾ ਦਰਜ ਕੀਤੇ। ਉਦੋਂ ਤੋਂ ਬਾਅਦ ਹੁਣ ਗਿਣਤੀ 30,000 ਨੂੰ ਪਾਰ ਕਰ ਗਈ ਹੈ। 2016 ਵਿੱਚ ਇਹ ਗਿਣਤੀ 39,000 ਤੱਕ ਪਹੁੰਚ ਗਈ ਸੀ ਪਰ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ  ਇੱਕ ਅਸਥਾਈ ਗਿਰਾਵਟ ਦੇਖੀ ਗਈ, ਪਰ ਅੰਕੜੇ ਤੇਜ਼ੀ ਨਾਲ ਉੱਪਰ ਵੱਲ ਨੂੰ ਆਏ ਹਨ।


ਇੱਕ ਸਰਕਾਰੀ ਰਿਪੋਰਟ ਦੇ ਅਨੁਸਾਰ, 2018 ਵਿੱਚ ਔਸਤਨ ਇੱਕ ਔਰਤ ਨਾਲ ਹਰ 15 ਮਿੰਟ ਵਿੱਚ ਬਲਾਤਕਾਰ ਹੋਇਆ। 2022 ਵਿੱਚ 31,000 ਤੋਂ ਵੱਧ ਬਲਾਤਕਾਰ ਦੀ ਰਿਪੋਰਟ ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਅੱਜ ਵੀ ਦੇਸ਼ ਵਿੱਚ ਹਰ 16 ਮਿੰਟ ਵਿੱਚ ਇੱਕ ਔਤਰ ਬਲਤਾਕਾਰੀਆਂ ਦਾ ਸ਼ਿਕਾਰ ਬਣਦੀ ਹੈ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ, 2018 ਤੋਂ 2022 ਤੱਕ ਬਲਾਤਕਾਰ ਦੇ ਮਾਮਲਿਆਂ ਲਈ ਦੋਸ਼ੀ ਠਹਿਰਾਉਣ ਦੀ ਦਰ ਘੱਟ ਰਹੀ ਹੈ, ਜੋ ਕਿ 27 ਪ੍ਰਤੀਸ਼ਤ ਤੋਂ 28 ਪ੍ਰਤੀਸ਼ਤ ਦੇ ਵਿਚਕਾਰ ਹੈ। 


NCRB ਦੀ ਰਿਪੋਰਟ ਦਰਸਾਉਂਦੀ ਹੈ ਕਿ 2022 'ਚ ਭਾਰਤ ਵਿੱਚ 4,45,256 ਕੇਸ ਦਰਜ ਕੀਤੇ ਗਏ ਸਨ, ਜੋ ਹਰ ਘੰਟੇ ਵਿੱਚ 51 ਮਾਮਲਿਆਂ ਦੇ ਬਰਾਬਰ ਹੈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਵਿੱਚ ਨਾ ਸਿਰਫ਼ ਨਿਆਂਇਕ ਪ੍ਰਕਿਰਿਆ ਵਿੱਚ ਦੇਰੀ ਹੁੰਦੀ ਹੈ, ਸਗੋਂ ਸਜ਼ਾਵਾਂ ਦੀ ਦਰ ਵੀ ਬਹੁਤ ਘੱਟ ਹੁੰਦੀ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਪੁਲਿਸ ਅਤੇ ਨਿਆਂ ਪ੍ਰਣਾਲੀ ਦੋਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ।


ਰਾਜਾਂ ਵਿੱਚ ਬਲਾਤਕਾਰ ਦੇ ਮਾਮਲੇ


2022 ਵਿੱਚ ਦੇਸ਼ ਭਰ ਵਿੱਚ ਬਲਾਤਕਾਰ ਦੇ ਕੁੱਲ 31,516 ਮਾਮਲੇ ਸਾਹਮਣੇ ਆਏ ਸਨ, ਜਿਸਦਾ ਮਤਲਬ ਹੈ ਕਿ ਹਰ 16 ਮਿੰਟ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਹੇਠ ਲਿਖੇ ਸੂਬਿਆਂ 'ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।


ਰਾਜਸਥਾਨ: 5,399 ਮਾਮਲੇ
ਉੱਤਰ ਪ੍ਰਦੇਸ਼: 3,690 ਮਾਮਲੇ
ਮੱਧ ਪ੍ਰਦੇਸ਼: 3,029 ਮਾਮਲੇ
ਮਹਾਰਾਸ਼ਟਰ: 2,904 ਮਾਮਲੇ
ਅਸਾਮ: 1,113 ਮਾਮਲੇ