Gujarat Congress Manifesto: ਗੁਜਰਾਤ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਪਾਰਟੀਆਂ ਚੋਣ ਮੋਡ ਵਿੱਚ ਨਜ਼ਰ ਆ ਰਹੀਆਂ ਹਨ। ਜਿੱਥੇ ਇੱਕ ਪਾਸੇ ਪਾਰਟੀਆਂ ਚੋਣ ਪ੍ਰਚਾਰ, ਰੈਲੀਆਂ ਅਤੇ ਰੋਡ ਸ਼ੋਅ ਵਿੱਚ ਵੱਡੇ-ਵੱਡੇ ਵਾਅਦੇ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਚੋਣ ਮਨੋਰਥ ਪੱਤਰ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਸੂਬੇ ਦੀਆਂ ਸਾਰੀਆਂ 182 ਸੀਟਾਂ ਲਈ ਅਗਲੇ ਮਹੀਨੇ ਦੋ ਪੜਾਵਾਂ ਵਿੱਚ 1 ਦਸੰਬਰ ਅਤੇ 4 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਸਾਰੀਆਂ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਨੇ ਕੀਤੇ ਵੱਡੇ-ਵੱਡੇ ਵਾਅਦੇ
ਜਿੱਥੇ ਇੱਕ ਪਾਸੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਮੁੜ ਸੱਤਾ ਵਿੱਚ ਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ। 'ਆਪ' ਪਾਰਟੀ ਇੱਥੇ ਪਹਿਲੀ ਵਾਰ ਚੋਣ ਮੈਦਾਨ 'ਚ ਹੈ। ਕਾਂਗਰਸ ਲੰਬੇ ਸਮੇਂ ਤੋਂ ਸੂਬੇ 'ਚ ਸੱਤਾ ਤੋਂ ਬਾਹਰ ਹੈ। ਅਜਿਹੇ ਵਿੱਚ ਪਾਰਟੀ ਇਸ ਵਾਰ ਸਰਕਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸ ਦੌਰਾਨ ਕਾਂਗਰਸ ਸ਼ਨੀਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ (ਕਾਂਗਰਸ ਮੈਨੀਫੈਸਟੋ 2022) ਜਾਰੀ ਕਰ ਸਕਦੀ ਹੈ। ਕਾਂਗਰਸ ਸਰਕਾਰ ਬਣਨ 'ਤੇ ਆਪਣੇ ਚੋਣ ਮਨੋਰਥ ਪੱਤਰ 'ਚ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਸਕਦੀ ਹੈ। ਪਾਰਟੀ ਵਿਦਿਆਰਥੀਆਂ, ਅੰਗਹੀਣਾਂ ਅਤੇ ਵਿਧਵਾਵਾਂ ਲਈ ਵੀ ਵੱਡੇ ਵਾਅਦੇ ਕਰ ਸਕਦੀ ਹੈ। ਇਸ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਗੱਲ ਵੀ ਕਹੀ ਜਾ ਸਕਦੀ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀਆਂ ਮੁੱਖ ਗੱਲਾਂ।
ਕਾਂਗਰਸ ਨੇ ਚੋਣ ਮਨੋਰਥ ਪੱਤਰ 'ਚ ਕੀ ਕਿਹਾ?
1)- 10 ਲੱਖ ਨੌਕਰੀਆਂ (ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ)।
2)- ਕਿਸਾਨਾਂ ਨੂੰ 10 ਘੰਟੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
3)- ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
4)- ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ
5)- ਗੁਜਰਾਤ ਦੇ ਬੱਚਿਆਂ ਲਈ ਮਿਲਟਰੀ ਅਕੈਡਮੀ ਬਣਾਈ ਜਾਵੇਗੀ।
6)- 300 ਯੂਨਿਟ ਤੱਕ ਮੁਫਤ ਬਿਜਲੀ।
7)- LPG ਸਿਲੰਡਰ ਸਿਰਫ 500 'ਚ ਮਿਲੇਗਾ।
8) ਸਿੱਖਿਆ ਅਤੇ ਸਿਹਤ ਦਾ ਵਪਾਰੀਕਰਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।
9)- ਗੁਜਰਾਤ ਦੇ ਹਰ ਨਾਗਰਿਕ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ।
10)- ਅਪੰਗ, ਵਿਧਵਾ, ਲੋੜਵੰਦ ਔਰਤਾਂ ਨੂੰ 2000 ਰੁਪਏ ਦਿੱਤੇ ਜਾਣਗੇ।
11)- ਸਾਰੇ ਕਿਸਾਨਾਂ ਦਾ 3 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
12)- ਕਿਸਾਨਾਂ ਦੇ ਸਾਰੇ ਬਕਾਇਆ ਬਿਜਲੀ ਬਿੱਲ ਮਾਫ਼ ਕੀਤੇ ਜਾਣਗੇ।