ਪੜਚੋਲ ਕਰੋ
Advertisement
ਦਿੱਲੀ 'ਚ ‘ਆਪ’ ਨੂੰ ਵੱਡੀ ਲੀਡ ਦੀ ਉਮੀਦ, ਵੇਖੋ ਐਗਜ਼ਿਟ ਪੋਲ ਦੇ ਨਤੀਜੇ
ਚੋਣ ਸਰਵੇਖਣ ਦੇ ਪਹਿਲੇ ਅੰਕੜਿਆਂ ਵਿੱਚ ਦਿੱਲੀ ਦੇ ਚਾਂਦਨੀ ਚੌਕ, ਨਵੀਂ ਦਿੱਲੀ ਅਤੇ ਈਸਟ ਦਿੱਲੀ ਖੇਤਰ ਦੇ ਅੰਕੜੇ ਸਾਹਮਣੇ ਆ ਰਹੇ ਹਨ।
ਨਵੀਂ ਦਿੱਲੀ: ਚੋਣ ਸਰਵੇਖਣ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਕਲੀਨ ਸਵੀਪ ਕਰ ਸਕਦੀ ਹੈ। ਅੰਕੜਿਆਂ ਮੁਤਾਬਿਕ 'ਆਪ' ਨੂੰ 70 ਵਿੱਚੋਂ 49-63 ਸੀਟਾਂ, ਭਾਜਪਾ ਨੂੰ 5-19 ਸੀਟਾਂ ਅਤੇ ਕਾਂਗਰਸ ਨੂੰ 0-4 ਸੀਟਾਂ ਮਿਲਣ ਦੀ ਉਮੀਦ ਹੈ।
ਚਾਂਦਨੀ ਚੌਕ
ਚਾਂਦਨੀ ਚੌਕ ਸੰਸਦੀ ਹਲਕੇ ਵਿੱਚ 10 ਸੀਟਾਂ ਹਨ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਨੂੰ 7 ਤੋਂ 9 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਭਾਜਪਾ 1 ਤੋਂ 3 ਸੀਟਾਂ ਪ੍ਰਾਪਤ ਕਰ ਸਕਦੀ ਹੈ। ਚਾਂਦਨੀ ਚੌਕ ਵਿੱਚ ਕਾਂਗਰਸ 1 ਸੀਟ ਪ੍ਰਾਪਤ ਕਰ ਸਕਦੀ ਹੈ। ਇਹ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਚਾਂਦਨੀ ਚੌਕ ਵਿੱਚ ਇਕ ਵਿਸ਼ੇਸ਼ ਕਿਨਾਰਾ ਲੈ ਸਕਦੀ ਹੈ। ਜੇ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਦੀ ਗੱਲ ਕਰਿਏ ਤਾਂ 52 ਫੀਸਦ ਵੋਟ ਸ਼ੇਅਰ 'ਆਪ' ਪ੍ਰਾਪਤ ਕਰ ਸਕਦੀ ਹੈ। ਭਾਜਪਾ ਨੂੰ 40 ਫੀਸਦ ਵੋਟ ਹਿੱਸੇਦਾਰੀ ਮਿਲ ਸਕਦੀ ਹੈ ਅਤੇ ਕਾਂਗਰਸ ਨੂੰ 5.6 ਫੀਸਦ ਮਿਲਣ ਦੀ ਉਮੀਦ ਹੈ।
ਪੂਰਬੀ ਦਿੱਲੀ
ਪੂਰਬੀ ਦਿੱਲੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਇਥੇ ਵੀ ਚੰਗੀ ਸ਼ੁਰੂਆਤ ਹੋਈ ਹੈ। ਇੱਥੇ ਆਮ ਆਦਮੀ ਪਾਰਟੀ 6 ਤੋਂ 8 ਸੀਟਾਂ ਜਿੱਤ ਸਕਦੀ ਹੈ ਅਤੇ ਬੀਜੇਪੀ 1 ਤੋਂ 3 ਸੀਟਾਂ ਪ੍ਰਾਪਤ ਕਰ ਸਕਦੀ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ 1 ਸੀਟ ਮਿਲਣ ਦੀ ਉਮੀਦ ਹੈ।ਪੂਰਬੀ ਦਿੱਲੀ ਵਿੱਚ ‘ਆਪ’ ਨੂੰ 54 ਫੀਸਦ, ਭਾਜਪਾ ਨੂੰ 34 ਫੀਸਦ ਅਤੇ ਕਾਂਗਰਸ ਨੂੰ 9 ਫੀਸਦ ਵੋਟ ਹਿੱਸੇਦਾਰੀ ਮਿਲ ਸਕਦੀ ਹੈ।
ਨਵੀਂ ਦਿੱਲੀ ਨਵੀਂ ਦਿੱਲੀ ਸੰਸਦੀ ਹਲਕੇ ਵਿੱਚ ‘ਆਪ’ ਨੂੰ 49 ਫੀਸਦ, ਭਾਜਪਾ ਨੂੰ 37 ਫੀਸਦ ਅਤੇ ਕਾਂਗਰਸ ਨੂੰ 8.5 ਫੀਸਦ ਵੋਟਾਂ ਮਿਲ ਸਕਦੀ ਹੈ। ਨਵੀਂ ਦਿੱਲੀ ਖੇਤਰ ਜਿਥੇ ਸਭ ਤੋਂ ਵੱਧ ਉਮੀਦਵਾਰ ਮੁੱਖ ਮੰਤਰੀ ਕੇਜਰੀਵਾਲ ਦੇ ਵਿਰੁੱਧ ਮੈਦਾਨ 'ਚ ਹਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਇਥੇ ਵੀ 7 ਤੋਂ 9 ਸੀਟਾਂ ਜਿੱਤ ਸਕਦੀ ਹੈ ਅਤੇ ਬੀਜੇਪੀ 1 ਤੋਂ 3 ਸੀਟਾਂ ਪ੍ਰਾਪਤ ਕਰ ਸਕਦੀ ਹੈ। ਕਾਂਗਰਸ ਦਾ ਖਾਤਾ ਖੁਲਣ ਦੀ ਵੀ ਉਮੀਦ ਨਹੀਂ। ਉੱਤਰ ਪੂਰਬੀ ਉੱਤਰ ਪੂਰਬੀ ਦਿੱਲੀ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ ਆਪ ਨੂੰ 7-9 ਸੀਟਾਂ, ਭਾਜਪਾ ਨੂੰ 1 -3 ਅਤੇ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ। ਇਥੇ ਹੀ ਜੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਉੱਤਰ ਪੂਰਬੀ ਹਲਕੇ ਵਿੱਚ ‘ਆਪ’ ਨੂੰ 51 ਫੀਸਦ, ਭਾਜਪਾ ਨੂੰ 36 ਫੀਸਦ ਅਤੇ ਕਾਂਗਰਸ ਨੂੰ 10 ਫੀਸਦ ਵੋਟਾਂ ਮਿਲ ਸਕਦੀ ਹੈ। ਉੱਤਰ ਪੱਛਮੀ ਉੱਤਰ ਪੱਛਮੀ ਦਿੱਲੀ ਵਿੱਚ 'ਆਪ' ਨੂੰ 47 ਫੀਸਦ, ਭਾਜਪਾ ਨੂੰ 34 ਫੀਸਦ ਅਤੇ ਕਾਂਗਰਸ ਨੂੰ 10 ਫੀਸਦ ਵੋਟ ਮਿਲਣ ਦੀ ਉਮੀਦ। ਐਗਜ਼ਿਟ ਪੋਲ ਦੇ ਅੰਕੜਿਆਂ ਵਿੱਚ ਨਾਰਥ ਵੈਸਟ ਹਲਕੇ 'ਚ ਆਮ ਆਦਮੀ ਪਾਰਟੀ ਇਥੇ ਕਲੀਨ ਸਵੀਪ ਕਰ ਸਕਦੀ ਹੈ। ਇੱਥੇ 'ਆਪ' 8 ਤੋਂ 10 ਸੀਟਾਂ ਪ੍ਰਾਪਤ ਕਰ ਸਕਦੀ ਹੈ। ਇਸ ਦੇ ਨਾਲ ਹੀ, ਭਾਜਪਾ 2 ਸੀਟਾਂ ਹਾਸਲ ਕਰ ਸਕਦੀ ਹੈ ਅਤੇ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਦਾ ਦਿਖਾਈ ਦੇ ਰਿਹਾ। ਦੱਖਣੀ ਦਿੱਲੀ ਦੱਖਣੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ 'ਆਪ' 7 ਤੋਂ 9 ਸੀਟਾਂ ਅਤੇ ਭਾਜਪਾ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ ਇੱਕ ਸੀਟ ਮਿਲਣ ਦੀ ਉਮੀਦ ਹੈ। ਜੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਦੱਖਣੀ ਦਿੱਲੀ ਵਿੱਚ 'ਆਪ' ਨੂੰ 46 ਫੀਸਦ , ਭਾਜਪਾ ਨੂੰ 34 ਫੀਸਦ ਅਤੇ ਕਾਂਗਰਸ ਨੂੰ 13 ਫੀਸਦ ਵੋਟ ਪ੍ਰਾਪਤ ਹੋਣ ਦੀ ਉਮੀਦ ਹੈ।#ABPExitPoll | एग्जिट पोल का पहला नतीजा- चांदनी चौक लोकसभा क्षेत्र की 10 विधानसभा सीटों पर किस पार्टी को कितनी सीटें मिल सकती हैं- AAP- 7-9 BJP- 1-3 INC- 0-1 Watch LIVE TV- https://t.co/smwhXUzF4C Read LIVE Updates- https://t.co/7kNYeJ9MuQ#DelhiElections2020 pic.twitter.com/RK8n1plXIC
— ABP News (@ABPNews) February 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement