ਪੜਚੋਲ ਕਰੋ

ਮਾਹਰਾਂ ਦੀ ਚੇਤਾਵਨੀ, ਅਗਲੇ ਹਫ਼ਤੇ ਆ ਸਕਦੀ ਕੋਰੋਨਾ ਦੀ ਪੀਕ

ਭਾਰਤ ਵਿੱਚ ਕੋਰੋਨਾਵਾਇਰਸ ਦਾ ਕਹਿਰ ਆਪਣੇ ਸਿਖਰ ਤੇ ਪਹੁੰਚ ਗਿਆ ਹੈ।ਮਾਹਰਾਂ ਮੁਤਾਬਿਕ ਕੋਰੋਨਾ ਵਾਇਰਸ 3 ਤੋਂ 5 ਮਈ ਦੇ ਵਿਚਕਾਰ ਦੇਸ਼ ਵਿੱਚ ਸਿਖਰ ਤੇ ਪਹੁੰਚ ਸਕਦਾ ਹੈ।

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਦਾ ਕਹਿਰ ਆਪਣੇ ਸਿਖਰ ਤੇ ਪਹੁੰਚ ਗਿਆ ਹੈ।ਮਾਹਰਾਂ ਮੁਤਾਬਿਕ ਕੋਰੋਨਾ ਵਾਇਰਸ 3 ਤੋਂ 5 ਮਈ ਦੇ ਵਿਚਕਾਰ ਦੇਸ਼ ਵਿੱਚ ਸਿਖਰ ਤੇ ਪਹੁੰਚ ਸਕਦਾ ਹੈ। ਵਿਗਿਆਨੀਆਂ ਦੀ ਇੱਕ ਟੀਮ ਨੇ ਗਣਿਤ ਦੇ ਮਾਡਲ ਦੀ ਗਣਨਾ ਕਰਨ ਦੇ ਅਧਾਰ 'ਤੇ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੋਰੋਨਾ ਦੀ ਇਹ ਪੀਕ ਪਿਛਲੇ ਅੰਦਾਜ਼ੇ ਨਾਲੋਂ ਕੁਝ ਦਿਨ ਪਹਿਲਾਂ ਆ ਸਕਦੀ ਹੈ ਕਿਉਂਕਿ ਵਾਇਰਸ ਉਮੀਦ ਤੋਂ ਤੇਜ਼ੀ ਨਾਲ ਫੈਲਿਆ ਹੈ।

ਦੇਸ਼ ਵਿੱਚ ਲਗਾਤਾਰ 9 ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ 3.86 ਲੱਖ ਨਵੇਂ ਕੇਸ ਸਾਹਮਣੇ ਆਏ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਦੇਸ਼ ਵਿਚ ਜਨਤਕ ਸਿਹਤ ਸੰਕਟ ਪੈਦਾ ਕਰ ਦਿੱਤਾ ਹੈ ਅਤੇ ਸਰਕਾਰ ਵਿਸ਼ਵ ਭਰ ਦੇ ਦੇਸ਼ਾਂ ਤੋਂ ਆਕਸੀਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਮਜਬੂਰ ਹੋ ਗਈ ਹੈ।

ਸਰਕਾਰ ਵੱਲੋਂ ਬਣਾਏ ਸਾਇੰਟਿਸਟ ਸਮੂਹ ਦੇ ਹੈੱਡ ਐਮ ਵਿਦਿਆਸਾਗਰ ਨੇ ਰੋਇਟਰਜ਼ ਨੂੰ ਦੱਸਿਆ ਕਿ "ਸਾਨੂੰ ਵਿਸ਼ਵਾਸ ਹੈ ਕਿ ਰੋਜ਼ਾਨਾ ਦੇ ਨਵੇਂ ਮਾਮਲੇ ਅਗਲੇ ਹਫਤੇ ਤੱਕ ਪੂਰੇ ਦੇਸ਼ ਵਿੱਚ ਸਿਖਰ 'ਤੇ ਪਹੁੰਚ ਜਾਣਗੇ।" ਉਨ੍ਹਾਂ ਕਿਹਾ ਕਿ 2 ਅਪ੍ਰੈਲ ਨੂੰ ਸਮੂਹ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਇੱਕ ਪੇਸ਼ਕਾਰੀ ਵਿੱਚ ਕਿਹਾ ਸੀ ਕਿ ਨਵੇਂ ਕੇਸ 5 ਅਤੇ 10 ਮਈ ਦੇ ਵਿੱਚ ਸਿਖਰ ‘ਤੇ ਪਹੁੰਚ ਜਾਣਗੇ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਹਫੜਾ ਦਫੜੀ ਮਚਾਈ ਹੋਈ ਹੈ। ਫਿਲਹਾਲ, ਕੋਰੋਨਾ ਦੀ ਤਬਾਹੀ ਰੁਕਦੀ ਨਜ਼ਰ ਨਹੀਂ ਆ ਰਹੀ।ਸ਼ਨੀਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਚਾਰ ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਦੇਖੇ ਗਏ ਅਤੇ 3523 ਲੋਕਾਂ ਨੇ ਆਪਣੀ ਜਾਨ ਗੁਆਈ। ਭਾਰਤ ਤੋਂ ਪਹਿਲਾਂ, ਇੱਕ ਦਿਨ ਵਿੱਚ ਚਾਰ ਲੱਖ ਕੇਸ ਅਮਰੀਕਾ ਵਿੱਚ ਸਾਹਮਣੇ ਆਏ ਸੀ।

ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ 4,02,351 ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ, ਭਾਰਤ ਨੇ ਹੋਰ ਕੋਰੋਨਾ ਪ੍ਰਭਾਵਿਤ ਦੇਸ਼ਾਂ ਨੂੰ ਕਈ ਮੀਲ ਪਿੱਛੇ ਛੱਡ ਦਿੱਤਾ। 22 ਅਪ੍ਰੈਲ ਤੋਂ ਦੇਸ਼ ਵਿਚ ਰੋਜ਼ਾਨਾ ਤਿੰਨ ਲੱਖ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ।

ਟਾਪ ਹੈਡਲਾਈਨ

ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ

Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?

Flash Flood : ਨੇਪਾਲ 'ਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ , 7 ਦੀ ਮੌਤ, ਕਈ ਲਾਪਤਾ, ਰੌਂਗਟੇ ਖੜ੍ਹੇ ਕਰ ਦੇਵੇਗੀ LIVE ਵੀਡੀਓ

B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਗਸਤ 2026
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Flash Flood : ਨੇਪਾਲ 'ਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ , 7 ਦੀ ਮੌਤ, ਕਈ ਲਾਪਤਾ, ਰੌਂਗਟੇ ਖੜ੍ਹੇ ਕਰ ਦੇਵੇਗੀ LIVE ਵੀਡੀਓ
Flash Flood : ਨੇਪਾਲ 'ਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ , 7 ਦੀ ਮੌਤ, ਕਈ ਲਾਪਤਾ, ਰੌਂਗਟੇ ਖੜ੍ਹੇ ਕਰ ਦੇਵੇਗੀ LIVE ਵੀਡੀਓ
Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
Abohar Accident : ਰੱਖੜੀ ਬੰਨ੍ਹ ਕੇ ਘਰ ਆ ਰਹੇ ਮਾਂ-ਪੁੱਤ ਨਾਲ ਵਾਪਰਿਆ ਹਾਦਸਾ , ਦੋਵੇਂ ਬਠਿੰਡਾ AIIMS ਰੈਫਰ

Embed widget