ਨਵੀਂ ਦਿੱਲੀ: ਲੰਬੇ ਸਮੇਂ ਤੋਂ ਲਾਪਤਾ ਇੱਕ 37 ਸਾਲਾਂ ਵਿਅਕਤੀ ਨੇ ਮਾਦਵੂਰ ‘ਚ ਵਾਪਸੀ ਕੀਤੀ ਹੈ। ਜੀ ਹਾਂ, ਵਈਅਲਪਿਦੀਅਲ ਮੁਹੰਮਦ ਕਈ ਸਾਲਾਂ ਤੋਂ ਗਾਇਬ ਸੀ ਅਤੇ ਉਸ ਦਾ ਪਰਿਵਾਰ ਵੀ ਉਸ ਨੂੰ ਕਾਫੀ ਲੱਭ ਰਿਹਾ ਸੀ, ਪਰ ਉਸ ਨੂੰ ਲੱਭਣ ‘ਚ ਕਿਸੇ ਨੂੰ ਕਾਮਯਾਬੀ ਹਾਸਲ ਨਾ ਹੋ ਸਕੀ। ਪਰ ਇੱਕ ਵਿਅਕਤੀ ਨੇ ਸਾਲਾਂ ਬਾਅਦ ਮੁਹੰਮਦ ਨੂੰ ਫੇਸਬੁੱਕ ‘ਤੇ ਲੱਭ ਲਿਆ ਅਤੇ ਹੁਣ ਉਸ ਦੀ ਆਪਣੇ ਜੱਦੀ ਪਿੰਡ ‘ਚ ਵਾਪਸੀ ਹੋ ਚੁੱਕੀ ਹੈ। ਮੁਹੰਮਦ ਮਹਾਰਾਸ਼ਟਰਾ-ਕਰਨਾਟਕ ਬਾਰਡਰ ‘ਤੇ ਜ਼ਿੰਦਗੀ ਗੁਜ਼ਾਰ ਰਿਹਾ ਸੀ।
ਇਸ ਮੁਹੰਮਦ ਨੂੰ ਪਿਛਲੀ ਵਾਰ 1982 ‘ਚ ਕੇਰਲਾ ਦੇ ਮਾਦਵੂਰ ‘ਚ ਦੇਖਿਆ ਗਿਆ ਸੀ। ਉਹ ਅਜਿਹੇ ਸਮੇਂ ਲਾਪਤਾ ਹੋਇਆ ਸੀ ਜਦੋਂ ਉਸ ਦੀ ਪਤਨੀ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਹੁਣ ਹੈਰਾਨ ਹੋਣ ਵਾਲੀ ਗੱਲ ਹੈ ਕਿ ਜਦੋਂ ਉਹ ਘਰ ਵਾਪਸ ਆਇਆ ਹੈ ਤਾਂ ਉਸ ਦੇ ਪੋਤੇ-ਪੋਤੀਆਂ ਦੇ ਵੀ ਵਿਆਹ ਹੋ ਗਏ ਹਨ। ਮੁਹਮੰਦ ਨੂੰ ਸ਼ੱਕ ਸੀ ਕਿ ਇੰਨੇ ਸਾਲਾਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਸਵੀਕਰ ਕਰੇਗਾ ਵੀ ਕਿ ਨਹੀਂ। ਪਰ ਪਰਿਵਾਰਕ ਮੈਂਬਰਾਂ ਨੂੰ ਉਸ ਨੂੰ ਪੂਰੇ ਦਿਲੋਂ ਅਪਨਾਇਆ।
ਇਸ 37 ਸਾਲਾਂ ਦੇ ਸਮੇਂ ‘ਚ ਉਸ ‘ਤੇ 9 ਭਾਸ਼ਾਵਾਂ ਦਾ ਪ੍ਰਭਾਵ ਪਿਆ ਹੈ। ਮੁਹੰਮਦ ਹੁਣ ਆਪਣੇ ਪਰਿਵਾਰ ਦੀ ਮਦਦ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਫੇਸਬੁੱਕ ਨੇ 17 ਸਾਲ ਬਾਅਦ ਮਿਲਾਇਆ ਵਿੱਛੜਿਆ ਪਰਿਵਾਰ, ਜਾਣੋ ਦਾਸਤਾਨ
ਏਬੀਪੀ ਸਾਂਝਾ
Updated at:
18 May 2019 04:22 PM (IST)
ਲੰਬੇ ਸਮੇਂ ਤੋਂ ਲਾਪਤਾ ਇੱਕ 37 ਸਾਲਾਂ ਵਿਅਕਤੀ ਨੇ ਮਾਦਵੂਰ ‘ਚ ਵਾਪਸੀ ਕੀਤੀ ਹੈ। ਜੀ ਹਾਂ, ਵਈਅਲਪਿਦੀਅਲ ਮੁਹੰਮਦ ਕਈ ਸਾਲਾਂ ਤੋਂ ਗਾਇਬ ਸੀ ਅਤੇ ਉਸ ਦਾ ਪਰਿਵਾਰ ਵੀ ਉਸ ਨੂੰ ਕਾਫੀ ਲੱਭ ਰਿਹਾ ਸੀ, ਪਰ ਉਸ ਨੂੰ ਲੱਭਣ ‘ਚ ਕਿਸੇ ਨੂੰ ਕਾਮਯਾਬੀ ਹਾਸਲ ਨਾ ਹੋ ਸਕੀ।
- - - - - - - - - Advertisement - - - - - - - - -