ਪੜਚੋਲ ਕਰੋ

Farmer Protest: ਵਾਸ਼ਿੰਗ ਮਸ਼ੀਨਾਂ-ਰੋਟੀ ਮੇਕਰ ਤੋਂ ਬਾਅਦ ਹੁਣ ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਹੋਰ ਵੱਡੀ ਸੁਵਿਧਾ

ਕਿਸਾਨ ਅੰਦੋਲਨ ਨਾਲ ਜੁੜੀ ਹੁਣ ਤਕ ਦੀ ਸਭ ਤੋਂ ਕੀਮਤੀ ਤੇ ਦਿਲਚਸਪ ਤਸਵੀਰ ਇੱਥੇ ਲੱਗਾ ਫੁੱਟ ਮਸਾਜਰ ਪੰਡਾਲ ਹੈ। ਜੋ ਅੰਦੋਲਨ ਨਾਲ ਜੁੜੇ ਲੋਕਾਂ ਲਈ ਵੀ ਆਕਰਸ਼ਨ ਦਾ ਮੁੱਖ ਕੇਂਦਰ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਪਿਛਲੇ 17 ਦਿਨ ਤੋਂ ਜਾਰੀ ਹੈ ਤੇ ਇਹ ਹੋਰ ਲੰਬਾ ਚੱਲਣ ਦੀ ਉਮੀਦ ਹੈ। ਸਿੰਘੂ ਬਾਰਡਰ 'ਤੇ ਹੌਲੀ-ਹੌਲੀ ਕਿਸਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿਸਾਨਾਂ ਲਈ ਸੜਕ 'ਤੇ ਹੀ ਦੋ ਵਾਸ਼ਿੰਗ ਮਸ਼ੀਨਾਂ ਜ਼ਰੀਏ ਕੱਪੜੇ ਧੋਣ ਦੀ ਸੁਵਿਧਾ ਦੇ ਨਾਲ-ਨਾਲ ਰੋਟੀ ਬਣਾਉਣ ਦੀਆਂ ਮਸ਼ੀਨਾਂ, ਸਟੀਮ ਬੌਇਲਰ ਜ਼ਰੀਏ ਹਜ਼ਾਰਾਂ ਲੋਕਾਂ ਲਈ ਖਾਣਾ ਬਣਾਉਣਾ, ਜਿਮ ਵਗੈਰਾ ਦੀ ਸੁਵਿਧਾ ਦੇਖੀ ਜਾ ਸਕਦੀ ਹੈ।

ਮੁਫ਼ਤ ਸੇਵਾ ਦਾ ਲਾਹਾ ਲੈ ਸਕਦੇ ਹਨ ਅੰਦੋਲਨਕਾਰੀ

ਕਿਸਾਨ ਅੰਦੋਲਨ ਨਾਲ ਜੁੜੀ ਹੁਣ ਤਕ ਦੀ ਸਭ ਤੋਂ ਕੀਮਤੀ ਤੇ ਦਿਲਚਸਪ ਤਸਵੀਰ ਇੱਥੇ ਲੱਗਾ ਫੁਟ ਮਸਾਜਰ ਪੰਡਾਲ ਹੈ। ਜੋ ਅੰਦੋਲਨ ਨਾਲ ਜੁੜੇ ਲੋਕਾਂ ਲਈ ਵੀ ਆਕਰਸ਼ਨ ਦਾ ਮੁੱਖ ਕੇਂਦਰ ਹੈ। ਅੰਦੋਲਨਕਾਰੀਆਂ ਦੀ ਥਕਾਵਟ ਮਿਟਾਉਣ ਲਈ ਤੇ ਉਨ੍ਹਾਂ ਨੂੰ ਆਰਾਮ ਪਹੁੰਚਾਉਣ ਲਈ ਖਾਲਸਾ ਏਡ ਵੱਲੋਂ ਪੱਚੀ ਫੁੱਟ ਮਸਾਜਰ ਸੜਕ 'ਤੇ ਇਕ ਟੈਂਟ ਲਾਕੇ ਰੱਖ ਦਿੱਤੇ ਗਏ ਹਨ। ਜਿੱਥੇ ਕੋਈ ਵੀ ਕਿਸਾਨ, ਅੰਦੋਲਨਕਾਰੀ ਮੁਫ਼ਤ ਸੇਵਾ ਦਾ ਲਾਭ ਉਠਾ ਸਕਦੇ ਹਨ।

ਸਿੰਘੂ ਬਾਰਡਰ 'ਤੇ ਹੌਲੀ-ਹੌਲੀ ਨਵੇਂ ਸ਼ਹਿਰ ਦਾ ਨਿਰਮਾਣ ਹੋ ਰਿਹਾ ਹੈ। ਜਿਵੇਂ-ਜਿਵੇਂ ਕਿਸਾਨਾਂ ਦੀ ਸੰਖਿਆਂ ਵਧਦੀ ਜਾ ਰਹੀ ਹੈ, ਲੋੜ ਦੀ ਹਰ ਚੀਜ਼ ਉਪਲਬਧ ਹੋ ਰਹੀ ਹੈ। ਖਾਲਸਾ ਏਡ ਦੀ ਮੈਂਬਰ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਫੁਟ ਮਸਾਜਰ ਦਾ ਇਸਤੇਮਾਲ ਕੋਈ ਵੀ ਅੰਦੋਲਨਕਾਰੀ ਕਰ ਸਕਦਾ ਹੈ। ਅਸੀਂ ਇੱਥੇ ਆਕੇ ਦੇਖਿਆ ਕਿ ਬਜ਼ੁਰਗ ਕਿਸਾਨਾਂ ਨੂੰ ਕਈ ਕਿਲੋਮੀਟਰ ਚੱਲਣ ਤੋਂ ਬਾਅਦ ਪੈਰਾਂ 'ਚ ਦਰਦ ਹੋ ਰਿਹਾ ਸੀ ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਕਈ ਲੋਕਾਂ ਨੇ ਪਹਿਲੀ ਵਾਰ ਕੀਤਾ ਫੁਟ ਮਸਾਜਰ ਦਾ ਇਸਤੇਮਾਲ

ਪਹਿਲੇ ਦਿਨ ਕਰੀਬ 500 ਲੋਕਾਂ ਨੇ ਫੁਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਇਹ ਅੰਕੜਾ ਕਈ ਹਜ਼ਾਰ ਤਕ ਪਹੁੰਚ ਗਿਆ। ਫੁਟ ਮਸਾਜ ਕਰਾਉਣ ਪਹੁੰਚੇ 65 ਸਾਲਾ ਗੁਰਦੀਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਪਹਿਲੀ ਵਾਰ ਫੁੱਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਸਿਰਫ਼ 7 ਮਿੰਟ ਵਰਤੋਂ ਕਰਨ ਤੋਂ ਬਾਅਦ ਹੁਣ ਉਹ ਫਿਰ ਤੋਂ ਕਈ ਕਿਲੋਮੀਟਰ ਪੈਦਲ ਚੱਲ ਸਕਦੇ ਹਨ।

ਕਿਸਾਨ ਜਥੇਬੰਦੀਆਂ ਵੱਲੋਂ ਚਿੱਲਾ ਬਾਰਡਰ 'ਤੇ ਧਰਨਾ ਖ਼ਤਮ ਕਰਨ ਦਾ ਫੈਸਲਾ ਕੇਂਦਰੀ ਮੰਤਰੀ ਦਾ ਦਾਅਵਾ: ਮਾਓਵਾਦੀ-ਨਕਸਲ ਦੇ ਹੱਥਾਂ 'ਚ ਚਲਾ ਗਿਆ ਕਿਸਾਨ ਅੰਦੋਲਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

ਦੋ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਜਾਣੋ ਆਬਕਾਰੀ ਵਿਭਾਗ ਨੇ ਕਿਉਂ ਲਿਆ ਵੱਡਾ ਫੈਸਲਾ?
ਦੋ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਜਾਣੋ ਆਬਕਾਰੀ ਵਿਭਾਗ ਨੇ ਕਿਉਂ ਲਿਆ ਵੱਡਾ ਫੈਸਲਾ?
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ

Embed widget