ਨਵੀਂ ਦਿੱਲੀ: ਕ੍ਰਾਂਤੀ ਯਾਤਰਾ ਤਹਿਤ ਦਿੱਲੀ 'ਚ ਦਾਖਲ ਹੋਣ ਆਏ ਕਿਸਾਨਾਂ ਦੇ ਰੋਹ ਅੱਗੇ 5 ਤਾਰਾ ਹੋਟਲ ਦੇ ਕਰਮਚਾਰੀਆਂ ਨੂੰ ਵੀ ਝੁਕਣਾ ਪੈ ਗਿਆ। ਦਰਅਸਲ ਦਿੱਲੀ ਰਾਜਘਾਟ 'ਤੇ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੇ ਕੱਲ੍ਹ ਗਾਜ਼ੀਆਬਾਦ 'ਚ ਹੋਟਲ ਸਾਹਮਣੇ ਪ੍ਰਦਰਸ਼ਨ ਕਰਦਿਆਂ ਉੱਥੇ ਹੀ ਖਾਣਾ ਖਾਣ ਦੀ ਮੰਗ ਰੱਖੀ।
ਕਿਸਾਨਾਂ ਨੇ ਕ੍ਰਾਂਤੀ ਯਾਤਰਾ ਦੌਰਾਨ 5 ਸਟਾਰ ਹੋਟਲ ਕੰਟਰੀ ਇਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਹੋਟਲ 'ਚ ਨਾਸ਼ਤਾ 'ਤੇ ਖਾਣਾ ਖਵਾਇਆ ਜਾਵੇ। ਕਿਸਾਨਾਂ ਦੇ ਜੋਸ਼ ਅੱਗੇ ਹੋਟਲ ਕਰਮਚਾਰੀ ਝੁਕ ਗਏ ਤੇ ਉਨ੍ਹਾਂ ਨੂੰ ਕਿਸਾਨਾਂ ਦੀ ਮੰਗ ਮੰਨਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਬਾਅਦ ਕਿਸਾਨਾਂ ਨੇ 5 ਸਟਾਰ ਹੋਟਲ 'ਚ ਖਾਣਾ ਖਾਧਾ।
ਕਿਸਾਨਾਂ ਨੂੰ ਅੱਜ ਯੂਪੀ-ਦਿੱਲੀ ਬਾਰਡਰ 'ਤੇ ਹੀ ਰੋਕ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਤੇ ਐਸਐਸਪੀ ਨੇ ਕਰੀਬ ਇਕ ਘੰਟਾ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਦਿੱਲੀ ਜਾਣ ਲਈ ਅੜੇ ਰਹੇ। ਅੱਜ ਕਿਸਾਨਾਂ ਤੇ ਸੁਰੱਖਿਆ ਬਲਾਂ ਵਿਚਾਲੇ ਤਿੱਖਾ ਸੰਘਰਸ਼ ਚੱਲ ਰਿਹਾ ਹੈ।