ਪੜਚੋਲ ਕਰੋ

ਕਿਸਾਨਾਂ ਨੂੰ ਰਾਸ ਆਇਆ ਮਹਾਪੰਚਾਇਤਾਂ ਦਾ ਹਥਿਆਰ, ਪਿੰਡ-ਪਿੰਡ 'ਚ ਉੱਠ ਖੜ੍ਹੇ ਕਿਸਾਨ

ਜ਼ਿਕਰਯੋਗ ਤੱਥ ਹੈ ਕਿ ਸ਼ੁਰੂ ਵਿੱਚ ਦਿੱਲੀ ਦੀਆਂ ਹੱਦਾਂ ਉੱਪਰ ਪੰਜਾਬੀ ਹੀ ਨਜ਼ਰ ਆਉਂਦੇ ਸੀ। ਹੁਣ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ।

ਚੰਡੀਗੜ੍ਹ: ਕਿਸਾਨਾਂ ਨੇ 26 ਜਨਵਰੀ ਤੋਂ ਬਾਅਦ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮਹਾਪੰਚਾਇਤਾਂ ਵਾਲਾ ਹਥਿਆਰ ਚੁਣਿਆ ਜਿਸ ਨੇ ਸੰਘਰਸ਼ ਦਾ ਰੂਹ ਹੀ ਬਦਲ ਦਿੱਤਾ ਹੈ। ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਅੰਦਰ ਪਹਿਲੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ਵਿੱਚ ਇਕੱਠ ਇੰਨਾ ਸੀ ਕਿ ਸ਼ਾਇਦ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਵੀ ਇੰਨੇ ਲੋਕ ਨਹੀਂ ਪਹੁੰਚਦੇ।

ਦੱਸ ਦਈਏ ਕਿ ਇਨ੍ਹਾਂ ਕਿਸਾਨ ਮਹਾਂਪੰਚਾਇਤਾਂ ਦੀ ਸ਼ੁਰੂਆਤ ਹਰਿਆਣਾ ਤੋਂ ਹੋਈ ਸੀ। ਇਸ ਮਗਰੋਂ ਯੂਪੀ ਤੇ ਰਾਜਸਥਾਨ ਵਿੱਚ ਮਹਾਪੰਚਾਇਤਾਂ ਹੋਈਆਂ। ਇਨ੍ਹਾਂ ਪੰਚਾਇਤਾਂ ਦਾ ਇਕੱਠ ਵੇਖ ਸਿਆਸੀ ਪਾਰਟੀਆਂ ਦੇ ਵੀ ਹੋਸ਼ ਉੱਡ ਗਏ। ਦੂਜੇ ਪਾਸੇ 26 ਜਨਵਰੀ ਤੋਂ ਬਾਅਦ ਨਿਰਾਸ਼ ਹੋਏ ਕਿਸਾਨ ਲੀਡਰਾਂ ਦੇ ਹੌਸਲੇ ਮੁੜ ਬੁਲੰਦ ਹੋ ਗਏ। ਹੁਣ ਹਾਲਾਤ ਇਹ ਹਨ ਕਿ ਲੋਕ ਆਪ ਮੁਹਾਰੇ ਦਿੱਲੀ ਪਹੁੰਚਣ ਲੱਗੇ ਹਨ।

ਇਹ ਵੀ ਜ਼ਿਕਰਯੋਗ ਤੱਥ ਹੈ ਕਿ ਸ਼ੁਰੂ ਵਿੱਚ ਦਿੱਲੀ ਦੀਆਂ ਹੱਦਾਂ ਉੱਪਰ ਪੰਜਾਬੀ ਹੀ ਨਜ਼ਰ ਆਉਂਦੇ ਸੀ। ਹੁਣ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਖਾਸਕਰ ਹਰਿਆਣਾ ਵਿੱਚ ਹੋਈਆਂ ਮਹਾਪੰਚਾਇਤਾਂ ਮਗਰੋਂ ਖਾਪ ਪੰਚਾਇਤਾਂ ਦੀ ਅਗਵਾਈ ਹੇਠ ਦਿੱਲੀ ਜਾਣ ਵਾਲੇ ਹਰਿਆਣਵੀ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵਧ ਗਈ ਹੈ। ਦੂਜੇ ਪਾਸੇ ਸੂਬੇ ਦੇ ਸਾਰੇ ਟੌਲ ਪਲਾਜ਼ੇ, ਕੌਮੀ ਸ਼ਾਹਰਾਹ ਤੇ ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਬਾਹਰ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨਾਂ ਵਿੱਚ ਵੀ ਵੱਡੀ ਗਿਣਤੀ ਲੋਕ ਹਿੱਸਾ ਲੈ ਰਹੇ ਹਨ।

ਹਰਿਆਣਾ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਵਾਗਡੋਰ ਖਾਪ ਪੰਚਾਇਤਾਂ ਨੇ ਸੰਭਾਲ ਲਈ ਹੈ। ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਸੂਬੇ ’ਚ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਵਿੱਖ ਦੇ ਸਮਾਗਮਾਂ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਸਰਵ ਜਾਤ ਕੰਡੇਲਾ ਖਾਪ ਦੇ ਪ੍ਰਧਾਨ ਟੇਕਰਾਮ ਕੰਡੇਲਾ ਦੀ ਅਗਵਾਈ ਵਿੱਚ ਹਰਿਆਣਵੀਆਂ ਦਾ ਵੱਡਾ ਕਾਫ਼ਲਾ ਟਿੱਕਰੀ ਬਾਰਡਰ ’ਤੇ ਪਹੁੰਚ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਜਨੀਤੀ 'ਚ ਸੋਗ ਦੀ ਲਹਿਰ, ਭਿਆਨਕ ਸੜਕ ਹਾਦਸੇ 'ਚ ਕਾਂਗਰਸੀ ਆਗੂ ਦੀ ਮੌਤ; ਅੱਜ ਹੋਵੇਗਾ ਅੰਤਿਮ ਸਸਕਾਰ
ਰਾਜਨੀਤੀ 'ਚ ਸੋਗ ਦੀ ਲਹਿਰ, ਭਿਆਨਕ ਸੜਕ ਹਾਦਸੇ 'ਚ ਕਾਂਗਰਸੀ ਆਗੂ ਦੀ ਮੌਤ; ਅੱਜ ਹੋਵੇਗਾ ਅੰਤਿਮ ਸਸਕਾਰ
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ; ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ; ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
ਚੰਡੀਗੜ੍ਹ BJP ਦਫਤਰ ਧਮਾਕੇ 'ਚ 2 ਮੁਲਜ਼ਮ ਗ੍ਰਿਫਤਾਰ, ਮੱਚਿਆ ਹੜਕੰਪ
ਚੰਡੀਗੜ੍ਹ BJP ਦਫਤਰ ਧਮਾਕੇ 'ਚ 2 ਮੁਲਜ਼ਮ ਗ੍ਰਿਫਤਾਰ, ਮੱਚਿਆ ਹੜਕੰਪ
ਵਧ ਜਾਂ ਘੱਟ? ਦੇਸ਼ 'ਚ ਕਿੰਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ Rate
ਵਧ ਜਾਂ ਘੱਟ? ਦੇਸ਼ 'ਚ ਕਿੰਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ Rate
ਪਾਕਿਸਤਾਨ 'ਚ ਪੈਟਰੋਲ 458 ਰੁਪਏ, ਡੀਜ਼ਲ 520 ਤੋਂ ਪਾਰ, ਮੱਚੀ ਹਾਹਾਕਾਰ; ਫਿਰ ਵੀ ਅਮਰੀਕਾ ਨੂੰ ਪਹੁੰਚਾ ਰਿਹਾ ਕ੍ਰੂਡ ਆਇਲ
ਪਾਕਿਸਤਾਨ 'ਚ ਪੈਟਰੋਲ 458 ਰੁਪਏ, ਡੀਜ਼ਲ 520 ਤੋਂ ਪਾਰ, ਮੱਚੀ ਹਾਹਾਕਾਰ; ਫਿਰ ਵੀ ਅਮਰੀਕਾ ਨੂੰ ਪਹੁੰਚਾ ਰਿਹਾ ਕ੍ਰੂਡ ਆਇਲ
ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ ਕਈ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ; ਰਾਤੋ-ਰਾਤ ਗਈ 1790 ਲੋਕਾਂ ਦੀ ਨੌਕਰੀ
ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ ਕਈ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ; ਰਾਤੋ-ਰਾਤ ਗਈ 1790 ਲੋਕਾਂ ਦੀ ਨੌਕਰੀ
Embed widget