ਨਵੀਂ ਦਿੱਲੀ: ਦਿੱਲੀ ਦੀ ਸਿੰਘੂ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਬੈਠਕ ਖ਼ਤਮ ਹੋ ਗਈ ਹੈ। ਮੀਟਿੰਗ ਵਿੱਚ ਕਿਸਾਨਾਂ ਨੇ ਕੋਈ ਵੀ ਕਮੇਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ। ਸ਼ਾਮ ਚਾਰ ਵਜੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਪ੍ਰੈੱਸ ਕਾਨਫਰੰਸ ਹੋਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ਦੱਸੀ ਜਾਏਗੀ।


ਦੱਸ ਦਈਏ ਕਿ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਕਮੇਟੀ ਦਾ ਫੈਸਲਾ ਆਉਣ ਤੱਕ ਕਿਸਾਨਾਂ ਨੂੰ ਅੰਦੋਲਨ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਨੂੰ ਕਿਸਾਨਾਂ ਨੇ ਨਾਕਾਰ ਦਿੱਤਾ ਹੈ।

ਸਰਕਾਰ ਨੇ ਕਿਸਾਨਾਂ ਨੂੰ ਕੀ ਪੇਸ਼ਕਸ਼ ਕੀਤੀ?

ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਇੱਕ ਕਮੇਟੀ ਬਣਾਉਂਦੇ ਹਾਂ, ਤੁਸੀਂ ਆਪਣੀ ਸੰਗਠਨ ਤੋਂ ਚਾਰ-ਪੰਜ ਨਾਂ ਦਿਓ। ਕਮੇਟੀ ਵਿੱਚ ਸਰਕਾਰ ਦੇ ਲੋਕ, ਖੇਤੀ ਮਾਹਰ ਵੀ ਹੋਣਗੇ। ਇਹ ਸਾਰੇ ਲੋਕ ਨਵੇਂ ਕਾਨੂੰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਇਸ ਤੋਂ ਬਾਅਦ ਅਸੀਂ ਵੇਖਾਂਗੇ ਕਿ ਗ਼ਲਤੀ ਕਿੱਥੇ ਹੈ ਤੇ ਅੱਗੇ ਕੀ ਕਰਨਾ ਹੈ।

ਕਿਸਾਨਾਂ ਨੇ ਦਿੱਲੀ ਦੇ ਨੱਕ 'ਚ ਲਿਆਂਦਾ ਦਮ, ਮੁੱਖ ਐਂਟਰੀ ਪੁਆਇੰਟ ਸੀਲ, ਮੱਚੀ ਹਾਹਾਕਾਰ

ਸਰਕਾਰ ਦੇ ਪ੍ਰਸਤਾਵ 'ਤੇ ਕਿਸਾਨਾਂ ਨੇ ਕੀ ਕਿਹਾ?

ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਇੱਕ ਕਮੇਟੀ ਬਣਾਓ ਤੇ ਮਾਹਰ ਨੂੰ ਵੀ ਬੁਲਾਓ, ਅਸੀਂ ਖੁਦ ਮਾਹਰ ਹਾਂ, ਪਰ ਸਾਡਾ ਧਰਨੇ ਤੋਂ ਹਟਣਾ ਸੰਭਵ ਨਹੀਂ। ਇਸ ਬਾਰੇ ਅਜੇ ਵਿਚਾਰ-ਵਟਾਂਦਰੇ ਹੋਏ ਹਨ। ਕਿਸਾਨਾਂ ਨੂੰ ਕਮੇਟੀ ਨੂੰ ਕੋਈ ਇਤਰਾਜ਼ ਨਹੀਂ, ਪਰ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਮੇਟੀ ਕਿਸੇ ਸਿੱਟੇ 'ਤੇ ਪਹੁੰਚ ਨਹੀਂ ਜਾਂਦੀ ਤੇ ਕੁਝ ਵੀ ਠੋਸ ਗੱਲ ਨਹੀਂ ਹੁੰਦੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904