ਪੜਚੋਲ ਕਰੋ
Advertisement
ਸੋਸ਼ਲ ਮੀਡੀਆ 'ਤੇ ਕੰਨਿਆਦਾਨ ਬਾਰੇ ਛਿੜੀ ਬਹਿਸ, ਧੀ ਕੋਈ ਜਾਇਦਾਦ ਨਹੀਂ!
ਚੰਡੀਗੜ੍ਹ: ਬੰਗਾਲ ਵਿੱਚ ਇੱਕ ਪਿਤਾ ਨੇ ਆਪਣੀ ਧੀ ਦੇ ਵਿਆਹ ਮੌਕੇ ਉਸ ਦਾ ਕੰਨਿਆਦਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਰਕੇ ਉਹ ਕਾਫੀ ਚਰਚਾ ਵਿੱਚ ਆ ਗਏ ਹਨ। ਦਰਅਸਲ ਬੰਗਾਲੀ ਰੀਤੀ-ਰਿਵਾਜ਼ਾਂ ਨਾਲ ਹੋ ਰਹੇ ਵਿਆਹ ਵਿੱਚ ਜਦੋਂ ਮਹਿਲਾ ਪੰਡਿਤ ਨੇ ਲੜਕੀ ਦੇ ਪਿਤਾ ਨੂੰ ਕੰਨਿਆ ਦਾਨ ਦੀ ਰਸਮ ਕਰਨ ਲਈ ਕਿਹਾ ਤਾਂ ਪਿਤਾ ਨੇ ਸਾਫ ਇਨਕਾਰ ਕਰ ਦਿੱਤਾ। ਇੱਕ ਛੋਟਾ ਜਿਹਾ ਭਾਸ਼ਣ ਦਿੰਦਿਆਂ ਪਿਤਾ ਨੇ ਕਿਹਾ ਕਿ ਮੇਰੀ ਧੀ ਕੋਈ ਜਾਇਦਾਦ ਨਹੀਂ, ਜਿਸ ਦਾ ਦਾਨ ਕੀਤਾ ਜਾਏ।
ਇਹ ਸਾਰੀ ਘਟਨਾ ਅਸਮਿਤਾ ਨਾਂ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਬਹਿਸ ਛਿੜ ਗਈ ਹੈ। ਕੁਝ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਹੈ ਤੇ ਕੁਝ ਨੇ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਹਿੰਦੂ ਧਰਮ ਵਿੱਚ ਵਿਆਹ ਵੇਲੇ ਕੰਨਿਆ ਦਾਨ ਦੀ ਰਸਮ ਕਾਫੀ ਅਹਿਮ ਮੰਨੀ ਜਾਂਦੀ ਹੈ। ਪਿਤਾ ਲਈ ਇਸ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ।
ਅਸਮਿਤਾ ਨੇ ਲਿਖਿਆ ਕਿ ਉਹ ਮਹਿਲਾ ਪੰਡਿਤ ਨਾਲ ਕਿਸੇ ਵਿਆਹ ਵਿੱਚ ਹੈ। ਇਸ ਮੌਕੇ ਦੁਲਹਨ ਦੇ ਪਿਤਾ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਕੰਨਿਆ ਦਾਨ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੀ ਧੀ ਕੋਈ ਪ੍ਰੋਪਰਟੀ ਨਹੀਂ ਹੈ। ਅਸਮਿਤਾ ਨੇ ਕਿਹਾ ਕਿ ਉਹ ਇਸ ਤੋਂ ਕਾਫੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਲੜਕੀ ਦੇ ਪਿਤਾ ਨੇ ਇਹ ਫੈਸਲਾ ਅਚਾਨਕ ਨਹੀਂ ਲਿਆ। ਛੇ ਮਹੀਨੇ ਪਹਿਲਾਂ ਹੀ ਲੜਕੀ ਤੇ ਲੜਕੇ ਦੇ ਪਰਿਵਾਰਾਂ ਦਰਮਿਆਨ ਇਸ ਗੱਲ ਲਈ ਆਪਸੀ ਸਹਿਮਤੀ ਬਣ ਗਈ ਸੀ।I'm at a wedding with female pandits. They introduce the bride as the daughter of <mother's name> and <father's name> (mom first!!!). The bride's dad gave a speech saying he wasn't doing kanyadaan because his daughter wasn't property to give away. ???????????? I'm so impressed. pic.twitter.com/JXqHdbap9D
— Asmita (@asmitaghosh18) February 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਕ੍ਰਿਕਟ
Advertisement