Viral Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਪਰ ਕੁੱਝ ਵੀਡੀਓ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਆਪਣੇ ਛੋਟੇ ਜਿਹੇ ਬੱਚੇ ਨਾਲ ਸ਼ਰਾਬ ਪੀਣ ਗਿਆ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਦੇਖਿਆ ਕਿ ਉਹ ਬੱਚੇ ਨੂੰ ਬੀਅਰ ਵੀ ਪਿਲਾ ਰਿਹਾ ਸੀ, ਤਾਂ ਉਹ ਗੁੱਸੇ 'ਚ ਆ ਗਏ, ਜਿਸ ਤੋਂ ਬਾਅਦ ਉੱਤੇ ਮੌਜੂਦਾਂ ਲੋਕਾਂ ਵੱਲੋਂ ਉਸ ਵਿਅਕਤੀ ਦੀ ਜੰਮ ਕੇ ਕਲਾਸ ਲਗਾਈ ਗਈ।ਲੋਕਾਂ ਨੇ ਪੁਲਿਸ ਨੂੰ ਵੀ ਫੋਨ ਕੀਤਾ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਾ ਸੀ।



ਮਾਮਲਾ ਥਾਣਾ ਸਦਰ ਬਾਜ਼ਾਰ ਕੋਤਵਾਲੀ ਇਲਾਕੇ 'ਚ ਸਥਿਤ ਮਾਡਲ ਸ਼ਾਪ ਕੰਟੀਨ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਆਪਣੀ ਗੋਦ ਵਿੱਚ ਇੱਕ ਬੱਚੇ ਨੂੰ ਲੈ ਕੇ ਸ਼ਰਾਬ ਪੀਣ ਆਇਆ ਸੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਨਿਆਣੇ ਨੂੰ ਬੀਅਰ ਪਿਲਾਉਣੀ ਸ਼ੁਰੂ ਕਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਜਦੋਂ ਦੇਖਿਆ ਕਿ ਉਹ ਬੱਚੇ ਨੂੰ ਬੀਅਰ ਦੇ ਰਿਹਾ ਹੈ ਤਾਂ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ। ਕਿਸੇ ਨੇ ਪੁਲਿਸ ਨੂੰ ਵੀ ਫ਼ੋਨ ਕੀਤਾ ਪਰ ਪੁਲਿਸ ਦੇ ਪਹੁੰਚਣ ਤੱਕ ਵਿਅਕਤੀ ਬੱਚੇ ਨੂੰ ਲੈ ਕੇ ਫ਼ਰਾਰ ਹੋ ਚੁੱਕਾ ਸੀ।


 






 


ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ


ਉੱਥੇ ਮੌਜੂਦ ਲੋਕਾਂ ਨੇ ਵਿਅਕਤੀ ਦੀ ਵੀਡੀਓ ਬਣਾ ਲਈ ਸੀ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਕਈ ਲੋਕ ਬੈਠ ਕੇ ਸ਼ਰਾਬ ਪੀਂਦੇ ਨਜ਼ਰ ਆ ਰਹੇ ਹਨ। ਇਹ ਵਿਅਕਤੀ ਵੀ ਉਨ੍ਹਾਂ ਵਿਚਕਾਰ ਬੈਠਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਲਿਆ ਹੈ ਅਤੇ ਹੁਣ ਮਾਡਲ ਦੀ ਦੁਕਾਨ ਦੀ ਕੰਟੀਨ ਦੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਰ ਰਹੀ ਹੈ।


ਪੁਲਿਸ ਦਾ ਕਹਿਣਾ ਹੈ ਕਿ ਸਦਰ ਬਾਜ਼ਾਰ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।