ਨਵੀਂ ਦਿੱਲੀ: ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਨਵਾਂ ਕਾਰਪੋਰੇਟ ਟੈਕਸ 25.17 ਫੀਸਦ ਤੈਅ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀਆਂ ਨੂੰ ਕੋਈ ਹੋਰ ਟੈਕਸ ਨਹੀਂ ਦੇਣਾ ਪਵੇਗਾ। ਵਿੱਤ ਮੰਤਰਾਲੇ ਨੇ ਕੈਪੀਟਲ ਗੇਨ ‘ਤੇ ਵੀ ਸਰਚਾਰਜ ਖ਼ਤਮ ਕੀਤਾ ਹੈ। ਇਸ ‘ਚ ਉਨ੍ਹਾਂ ਕੰਪਨੀਆਂ ਨੂੰ ਰਾਹਤ ਮਿਲੇਗੀ ਜੋ ਭਾਰਤੀ ਹਨ ਤੇ ਮੈਨੂਫੈਕਚਰਿੰਗ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਕਾਰਪੋਰੇਟ ਟੈਕਸ ਦਾ ਪ੍ਰਸਤਾਵ ਹੈ। ਘਰੇਲੂ ਮੈਨੂਫੈਕਚਰਿੰਗ ਕੰਪਨੀਆਂ ਲਈ ਕਾਰਪੋਰੇਟ ਟੈਕਸ ਘਟੇਗਾ। ਬਗੈਰ ਕਿਸੇ ਛੂਟ ਦੇ ਇਨ੍ਹਾਂ ਦਾ ਇਨਕਮ ਟੈਕਸ 22% ਹੋਵੇਗਾ। ਉਧਰ ਸਰਚਾਰਜ ਤੇ ਸੈਸ ਨਾਲ ਇਹ ਟੈਕਸ 25.17% ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਘਟਾਉਣ ਦਾ ਪ੍ਰਸਤਾਵ ਰੱਖਦੇ ਹਾਂ। ਇਹ ਛੂਟ ਘਰੇਲੂ ਕੰਪਨੀਆਂ ਤੇ ਮੈਨੂਫੈਕਚਰਿੰਗ ਕੰਪਨੀਆਂ ‘ਤੇ ਵੀ ਲਾਗੂ ਹੋਵੇਗੀ। ਕਾਰਪੋਰੇਟ ਟੈਕਸ ਘਟਾਉਣ ਦੇ ਮਾਮਲੇ ‘ਚ ਆਰਡੀਨੈਂਸ ਪਾਸ ਹੋ ਗਿਆ ਹੈ।
ਵੱਡੀਆਂ ਗੱਲਾਂ:
• ਵਿੱਤ ਮੰਤਰਾਲੇ ਨੇ ਕਾਨੂੰਨ ਲਿਆ ਕੇ ਘਰੇਲੂ ਕੰਪਨੀਆਂ, ਨਵੀਂ ਸਥਾਨਕ ਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਘੱਟ ਕਰਨ ਦਾ ਪ੍ਰਸਤਾਵ ਦਿੱਤਾ।
• ਜੇਕਰ ਘਰੇਲੂ ਕੰਪਨੀ ਕਿਸੇ ਪ੍ਰੋਤਸਾਹਨ ਦਾ ਲਾਭ ਨਾ ਲਵੇ ਤਾਂ ਉਸ ਕੋਲ 22 ਫੀਸਦ ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰਨ ਦਾ ਆਪਸ਼ਨ ਹੋਵੇਗਾ।
• ਜੋ ਕੰਪਨੀਆਂ 22% ਦੀ ਦਰ ਨਾਲ ਇਨਕਮ ਟੈਕਸ ਭਰਨ ਦਾ ਆਪਸ਼ਨ ਚੁਣ ਰਹੀਆਂ ਹਨ, ਉਨ੍ਹਾਂ ਦੀ ਘੱਟੋ-ਘੱਟ ਆਪਸ਼ਨਲ ਟੈਕਸ ਦਾ ਭੁਗਤਾਨ ਕਰਨਾ ਦੀ ਲੋੜ ਨਹੀਂ ਹੋਵੇਗੀ।
• ਇੱਕ ਅਕਤੂਬਰ ਤੋਂ ਬਾਅਦ ਬਣੀਆਂ ਘਰੇਲੂ ਨਿਰਮਾਣ ਕੰਪਨੀਆਂ ਬਗੈਰ ਕਿਸੇ ਪ੍ਰੋਤਸਾਹਨ ਦੇ 15% ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰ ਸਕਦੀ ਹੈ।
• ਨਵੀਂ ਨਿਰਮਤ ਕੰਪਨੀਆਂ ਲਈ ਸਾਰੇ ਅਧਿਸ਼ੇਸ਼ਾਂ ਤੇ ਉਪਕਰ ਸਣੇ ਪ੍ਰਭਾਵੀ ਦਰ 17.01% ਹੋਵੇਗੀ।
• ਅਜੇ ਤਕ ਛੂਟ ਦਾ ਲਾਭ ਲੈ ਰਹੀਆਂ ਕੰਪਨੀਆਂ ਇਸ ਦੀ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਘੱਟ ਦਰ ‘ਤੇ ਟੈਕਸ ਭਰਨ ਦਾ ਆਪਸ਼ਨ ਚੁਣ ਸਕਦੀਆਂ ਹਨ।
• ਲੈਣ-ਦੇਣ ਟੈਕਸ ਦੀ ਦੇਣਦਾਰੀ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ ਤੋਂ ਹੋਏ ਫਾਇਦੇ ‘ਤੇ ਬਜਟ ‘ਚ ਪਾਸ ਵਧੇਰੇ ਅਧਿਸ਼ੇਸ਼ ਲਾਗੂ ਨਹੀਂ ਹੋਵੇਗਾ।
ਉਧਰ ਆਰਥਿਕ ਮਾਮਲਿਆਂ ਦੇ ਜਾਣਕਾਰ ਧਰਮਿੰਦਰ ਕੁਮਾਰ ਨੇ 'ਏਬੀਪੀ ਨਿਊਜ਼' ਨਾਲ ਗੱਲ ਕਰਦੇ ਕਿਹਾ ਕਿ ਵਿੱਤ ਮੰਤਰਾਲਾ ਦੇ ਇਨ੍ਹਾਂ ਐਲਾਨਾਂ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਹੋਰ ਵੀ ਉਛਾਲ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਐਲਾਨਾਂ ਤੋਂ ਬਾਅਦ ਹੁਣ ਕੰਪਨੀਆਂ ‘ਚ ਜ਼ਿਆਦਾ ਪੈਸਾ ਰੁਕੇਗਾ, ਜਿਸ ਨਾਲ ਮਾਰਕਿਟ ‘ਚ ਵੀ ਪੈਸਾ ਆਵੇਗਾ।
ਅਰਥਵਿਵਸਥਾ ਨੂੰ ਮਜਬੂਤੀ ਦੇਣ ਦੀ ਵਿੱਤ ਮੰਤਰੀ ਦੇ ਐਲਾਨਾਂ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ। ਸੈਂਸੇਕਸ 1600 ਅੰਕਾਂ ਨਾਲ 37,300 ‘ਤੇ ਪਹੁੰਚ ਗਿਆ। ਜਦਕਿ ਰੁਪਇਆ 66 ਪੈਸੇ ਦੇ ਉਛਾਲ ਤੋਂ ਬਾਅਦ 70.68 ਰੁਪਏ ਪ੍ਰਤੀ ਡਾਲਰ ‘ਤੇ ਪਹੁੰਚ ਗਿਆ ਹੈ।
Election Results 2024
(Source: ECI/ABP News/ABP Majha)
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ, ਸ਼ੇਅਰ ਬਾਜ਼ਾਰ 'ਚ ਇੱਕਦਮ ਉਛਾਲ
ਏਬੀਪੀ ਸਾਂਝਾ
Updated at:
20 Sep 2019 12:34 PM (IST)
ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਨਵਾਂ ਕਾਰਪੋਰੇਟ ਟੈਕਸ 25.17 ਫੀਸਦ ਤੈਅ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀਆਂ ਨੂੰ ਕੋਈ ਹੋਰ ਟੈਕਸ ਨਹੀਂ ਦੇਣਾ ਪਵੇਗਾ।
- - - - - - - - - Advertisement - - - - - - - - -