ਪੜਚੋਲ ਕਰੋ
Advertisement
ਰਾਮਦੇਵ ਨੂੰ ਪੁੱਠਾ ਪਿਆ ਕੋਰੋਨਾ ਦੇ ਇਲਾਜ ਦਾ ਦਾਅਵਾ, ਹੁਣ FIR ਦਰਜ
ਯੋਗਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਹੁਣ ਯੋਗਗੁਰੂ ਰਾਮਦੇਵ ਨੂੰ ਵੱਡਾ ਝਟਕਾ ਲੱਗਾ ਹੈ।
ਜੈਪੁਰ: ਜਿੱਥੇ ਕੋਰੋਨਾਵਾਇਰਸ ਮਹਾਮਾਰੀ 'ਤੇ ਜਿੱਤ ਪਾਉਣ ਲਈ ਸਾਰੇ ਮੁਲਕ ਟੀਕਾ ਜਾਂ ਕੋਈ ਦਵਾਈ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਯੋਗਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਹੁਣ ਯੋਗਗੁਰੂ ਰਾਮਦੇਵ ਨੂੰ ਵੱਡਾ ਝਟਕਾ ਲੱਗਾ ਹੈ। ਬਾਬਾ ਰਾਮ ਦੇਵ ਖਿਲਾਫ ਸ਼ੁੱਕਰਵਾਰ ਨੂੰ ਜੈਪੁਰ ਦੇ ਜੋਤੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪਤੰਜਲੀ ਆਯੁਰਵੈਦ ਦੇ ਸੀਈਓ ਆਚਾਰਿਆ ਬਲਕ੍ਰਿਸ਼ਨ ਤੇ ਤਿੰਨ ਹੋਰ ਲੋਕਾਂ ਨੇ ਕਥਿਤ ਤੌਰ 'ਤੇ ਭਰਮਾਉਣ ਵਾਲੇ ਦਾਅਵੇ ਕਰਨ ਦੇ ਦੋਸ਼ ਲਗਾਏ ਹਨ ਕਿ ਹਰਬਲ ਮੈਡੀਸਨ ਕੰਪਨੀ ਨੇ ਕੋਵਿਡ 19 ਦਾ ਇਲਾਜ ਲੱਭ ਲਿਆ ਹੈ।
ਅਵਿਨਾਸ਼ ਪਾਰਾਸ਼ਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਸਾਊਥ ਨੇ ਕਿਹਾ ਕਿ
ਦੋ ਮੁਲਜ਼ਮ ਬਲਬੀਰ ਸਿੰਘ ਤੋਮਰ ਅਤੇ ਅਨੁਰਾਗ ਤੋਮਰ ਜੈਪੁਰ ਸਥਿਤ NIMS ਯੂਨੀਵਰਸਿਟੀ ਦੇ ਚੇਅਰਮੈਨ ਤੇ ਡਾਇਰੈਕਟਰ ਹਨ। ਪੰਜਵਾਂ ਮੁਲਜ਼ਮ ਵਰਸ਼ਨੇ ਪਤੰਜਲੀ ਆਯੁਰਵੈਦ ਦਾ ਵਿਗਿਆਨੀ ਹੈ। ਪਤੰਜਲੀ ਆਯੁਰਵੇਦ ਨੇ ਮੰਗਲਵਾਰ ਨੂੰ ਕੋਰੋਨਿਲ ਟੈਬਲੇਟ ਤੇ ਸਵਸਰੀ ਵਾਟੀ ਦਵਾਈ ਲਾਂਚ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਕੋਵਿਡ -19 ਨੂੰ ਠੀਕ ਕਰ ਸਕਦੇ ਹਨ।
" ਐਫਆਈਆਰ ਅਨੁਸਾਰ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ, ਬਲਬੀਰ ਸਿੰਘ ਤੋਮਰ, ਅਨੁਰਾਗ ਤੋਮਰ ਤੇ ਅਨੁਰਾਗ ਵਰਸ਼ਨੇ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਤੇ ਡਰੱਗਜ਼ ਐਂਡ ਮੈਜਿਕ ਰੇਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਦੀ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਇੱਕ ਐਡਵੋਕੇਟ ਬਲਬੀਰ ਜਾਖੜ ਵਲੋਂ ਕਰਵਾਈ ਗਈ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement