ਪੜਚੋਲ ਕਰੋ
Army Bunker Fire: ਸਿਆਚਿਨ ਗਲੇਸ਼ੀਅਰ ਦੇ ਬੰਕਰ 'ਚ ਲੱਗੀ ਭਿਆਨਕ ਅੱਗ, ਇਕ ਅਧਿਕਾਰੀ ਦੀ ਮੌਤ, ਤਿੰਨ ਜਵਾਨ ਜ਼ਖਮੀ
Fire In Siachen: ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਹਾਦਸੇ 'ਚ ਇਕ ਅਧਿਕਾਰੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਜ਼ਖਮੀ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।
Siachen Glacier
Army Bunker Fire In Siachen: ਸਿਆਚਿਨ ਗਲੇਸ਼ੀਅਰ 'ਚ ਅੱਗ ਲੱਗਣ ਦੀ ਘਟਨਾ ਬੁੱਧਵਾਰ (19 ਜੁਲਾਈ) ਨੂੰ ਸਾਹਮਣੇ ਆਈ ਹੈ। ਹਾਦਸੇ 'ਚ ਇਕ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3.30 ਵਜੇ ਦੇ ਕਰੀਬ ਵਾਪਰੀ। "ਸ਼ਾਰਟ ਸਰਕਟ ਕਾਰਨ, ਅਸੀਂ ਇੱਕ ਮੈਡੀਕਲ ਅਧਿਕਾਰੀ ਨੂੰ ਗੁਆ ਦਿੱਤਾ, ਜਦੋਂ ਕਿ ਤਿੰਨ ਹੋਰ ਲੋਕਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"
ਟ੍ਰੈਂਡਿੰਗ ਟੌਪਿਕ






















