ਪੜਚੋਲ ਕਰੋ

ਸਕੇ ਚਾਚੇ-ਤਾਏ, ਮਾਮੇ-ਭੂਆ ਦੇ ਬੱਚਿਆਂ ਦਾ ਆਪਸ 'ਚ ਵਿਆਹ ਗੈਰਕਾਨੂੰਨੀ, ਹਾਈਕੋਰਟ ਨੇ ਸੁਣਾਇਆ ਫੈਸਲਾ

ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ‘ਫ਼ਸਟ ਕਜ਼ਨ’ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਨੌਜਵਾਨ ਦਾ ਉਸ ਨਾਲ ਵਿਆਹ ਕਰਵਾਉਣ ਦਾ ਦਾਅਵਾ ਗ਼ੈਰਕਾਨੂੰਨੀ ਹੈ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਸਪਸ਼ਟ ਕੀਤਾ ਕਿ ‘ਫ਼ਸਟ ਕਜ਼ਨ’ ਯਾਨੀ ਕਿ ਸਕੇ ਚਾਚੇ-ਤਾਏ, ਮਾਮੇ-ਭੂਆ ਤੇ ਮਾਸੀ ਦੇ ਬੱਚੇ ਆਪਸ ਵਿਚ ਵਿਆਹ ਨਹੀਂ ਕਰਾ ਸਕਦੇ। ਅਦਾਲਤ ਮੁਤਾਬਕ ਇਹ ਗ਼ੈਰਕਾਨੂੰਨੀ ਹੈ। ਹਾਈ ਕੋਰਟ ਨੇ ਇਹ ਫ਼ੈਸਲਾ ਲੁਧਿਆਣਾ ਦੇ ਖੰਨਾ ਥਾਣੇ ਵਿਚ ਆਈਪੀਸੀ ਦੀ ਧਾਰਾ 363 (ਅਗਵਾ), 366ਏ (ਨਾਬਾਲਗ ਲੜਕੀ ’ਤੇ ਅੱਤਿਆਚਾਰ) ਤਹਿਤ ਦਰਜ ਮਾਮਲੇ ਵਿਚ ਅਗਾਊਂ ਜ਼ਮਾਨਤ ਲਈ 21 ਸਾਲ ਦੇ ਨੌਜਵਾਨ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਾਇਆ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਇਕ ਅਪਰਾਧਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ਵਿਚ ਲੜਕੀ ਦੇ ਨਾਲ-ਨਾਲ ਪਟੀਸ਼ਨਕਰਤਾ ਦੀ ਜ਼ਿੰਦਗੀ ਤੇ ਆਜ਼ਾਦੀ ਨੂੰ ਸੁਰੱਖਿਆ ਦੇਣ ਦੀ ਬੇਨਤੀ ਕੀਤੀ ਗਈ ਸੀ। ਹਾਲਾਂਕਿ ਸਰਕਾਰੀ ਵਕੀਲ ਵੱਲੋਂ ਦੱਸਿਆ ਗਿਆ ਸੀ ਕਿ ਦੋਵੇਂ ਚਚੇਰੇ ਭਰਾ-ਭੈਣ ਹਨ ਤੇ ਉਨ੍ਹਾਂ ਦੇ ਪਿਤਾ ਸਕੇ ਭਰਾ ਹਨ। ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ‘ਫ਼ਸਟ ਕਜ਼ਨ’ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਨੌਜਵਾਨ ਦਾ ਉਸ ਨਾਲ ਵਿਆਹ ਕਰਵਾਉਣ ਦਾ ਦਾਅਵਾ ਗ਼ੈਰਕਾਨੂੰਨੀ ਹੈ। ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਮੌਜੂਦਾ ਪਟੀਸ਼ਨ ’ਤੇ ਵਕੀਲਾਂ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਕਿ ਇਸ ਪਟੀਸ਼ਨ ਵਿਚ ਪਟੀਸ਼ਨਕਰਤਾ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਹੈ ਕਿ ਉਹ ਦੋਵੇਂ ਚਚੇਰੇ ਭੈਣ-ਭਰਾ ਹਨ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜੱਜ ਨੇ ਕਿਹਾ ਕਿ ਜੇਕਰ ਲੜਕੀ 18 ਸਾਲ ਦੀ ਹੋ ਜਾਵੇਗੀ, ਤਾਂ ਵੀ ਉਨ੍ਹਾਂ ਦਾ ਵਿਆਹ ਗ਼ੈਰਕਾਨੂੰਨੀ ਹੈ। ਪਟੀਸ਼ਨ ਦਾ ਵਿਰੋਧ ਕਰਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਲੜਕੀ ਨਾਬਾਲਗ ਹੈ। ਉਸ ਦੇ ਮਾਤਾ-ਪਿਤਾ ਨੇ ਐਫਆਈਆਰ ਦਰਜ ਕਰਵਾਈ ਹੋਈ ਹੈ ਕਿਉਂਕਿ ਲੜਕੀ ਤੇ ਨੌਜਵਾਨ ਦੇ ਪਿਤਾ ਦੋਵੇਂ ਸਕੇ ਭਰਾ ਹਨ। ਵਕੀਲ ਨੇ ਤਰਕ ਦਿੱਤਾ ਕਿ ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਕਈ ਤੱਥ ਲੁਕਾਏ ਹਨ ਜੋ ਕਿ ਹਿੰਦੂ ਮੈਰਿਜ ਐਕਟ ਦੀ ਉਲੰਘਣਾ ਹਨ। ਕਾਨੂੰਨ ਤਹਿਤ ਉਹ ਪਾਬੰਦੀਸ਼ੁਦਾ ‘ਸਪਿੰਦਾ’ ਵਿਚ ਆਉਂਦੇ ਹਨ ਜਿਸ ਤਹਿਤ ਉਹ ਦੋ ਜਣੇ ਵਿਆਹ ਨਹੀਂ ਕਰਵਾ ਸਕਦੇ ਜਿਨ੍ਹਾਂ ਦੇ ਵੱਡੇ-ਵਡੇਰੇ ਇਕੋ ਹੋਣ। ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ ਹੈ ਤੇ ਸੁਣਵਾਈ ਅਗਲੇ ਸਾਲ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਮੰਮੀ ਨੂੰ ਕਰਦੇ ਸਨ ਜ਼ਿਆਦਾ ਪਿਆਰ ! ਪਿਤਾ ਨੇ ਆਪਣੇ ਹੀ 2 ਬੱਚਿਆਂ ਨੂੰ ਨਹਿਰ 'ਚ ਸੁੱਟ ਦਿੱਤਾ
ਮੰਮੀ ਨੂੰ ਕਰਦੇ ਸਨ ਜ਼ਿਆਦਾ ਪਿਆਰ ! ਪਿਤਾ ਨੇ ਆਪਣੇ ਹੀ 2 ਬੱਚਿਆਂ ਨੂੰ ਨਹਿਰ 'ਚ ਸੁੱਟ ਦਿੱਤਾ
Political News: ਸਿਆਸੀ ਜਗਤ 'ਚ ਵੱਡਾ ਧਮਾਕਾ, ਮੌਜੂਦਾ ਵਿਧਾਇਕ ਦੇ ਘਰ ਚੱਲੇਗਾ ਬੁਲਡੋਜ਼ਰ, ਜਾਣੋ ਪ੍ਰਸ਼ਾਸਨ ਨੇ ਕਿਉਂ ਕੀਤੀ ਵੱਡੀ ਕਾਰਵਾਈ?
ਸਿਆਸੀ ਜਗਤ 'ਚ ਵੱਡਾ ਧਮਾਕਾ, ਮੌਜੂਦਾ ਵਿਧਾਇਕ ਦੇ ਘਰ ਚੱਲੇਗਾ ਬੁਲਡੋਜ਼ਰ, ਜਾਣੋ ਪ੍ਰਸ਼ਾਸਨ ਨੇ ਕਿਉਂ ਕੀਤੀ ਵੱਡੀ ਕਾਰਵਾਈ?
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
Congress Leader: ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
Embed widget