Chandrayaan 3 update: ਬੈਂਗਲੁਰੂ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਵਿਗਿਆਨੀ ਚੰਦਰਯਾਨ-3 ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੰਦਰਯਾਨ-3 ਦੀ ਪਹਿਲਾ ਔਰਬਿਟ ਪੂਰਾ ਹੋ ਗਿਆ ਹੈ, ਭਾਵ ਕਿ ਉਸ ਦਾ ਪਹਿਲਾ ਔਰਬਿਟ ਬਦਲ ਦਿੱਤਾ ਗਿਆ ਹੈ। ਉੱਥੇ ਹੀ ਇਸਰੋ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ 41 ਦਿਨਾਂ ਬਾਅਦ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਦੀ ਤਿਆਰੀ ਲਈ ਚੰਦਰਯਾਨ-3 ਦੀ ਧਰਤੀ ਨਾਲ ਦੂਰੀ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੇ ਲਈ ਚੰਦਰਯਾਨ-3 'ਤੇ ਲਾਏ ਗਏ ਥਰਸਟਰਸ ਨੂੰ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਰਾਹੀਂ ਚੰਦਰਯਾਨ-3 ਨੂੰ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡਿੰਗ ਲਈ ਧਰਤੀ ਤੋਂ ਦੂਰ ਲਿਜਾਇਆ ਜਾਵੇਗਾ। ਤਿਰੂਵਨੰਤਪੁਰਮ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਡਾਇਰੈਕਟਰ ਐਸ ਉਨੀਕ੍ਰਿਸ਼ਨਨ ਨਾਇਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਦੇਸ਼ ਦੀ 66 ਫੀਸਦੀ ਆਬਾਦੀ 'ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ, ਜਾਣੋ ਕਿੰਨੇ ਰਾਜਾਂ ਨੂੰ ਕਵਰ ਕਰਦਾ ਹੈ ਵਾਰਨਿੰਗ ਸਿਸਟਮ
ਬਦਲਿਆ ਗਿਆ ਚੰਦਰਯਾਨ ਦਾ ਔਰਬਿਟ
ਚੰਦਰਯਾਨ-3 ਦਾ ਪਹਿਲਾ ਔਰਬਿਟ ਸਫਲਤਾਪੂਰਵਕ ਬਦਲਿਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਨੂੰ ਧਰਤੀ ਦੇ ਅਗਲੇ ਅਤੇ ਵੱਡੇ ਔਰਬਿਟ 'ਚ ਭੇਜ ਦਿੱਤਾ ਹੈ। ਇਸਰੋ ਨੇ ਸ਼ਨੀਵਾਰ ਦੁਪਹਿਰ ਨੂੰ ਵਾਹਨ ਦਾ ਔਰਬਿਟ ਬਦਲ ਦਿੱਤਾ। ਇਸਰੋ ਨੇ ਕਿਹਾ ਕਿ ਚੰਦਰਯਾਨ-3 ਨੂੰ ਲਾਂਚ ਕਰਨ ਤੋਂ ਬਾਅਦ 36,500 ਕਿਲੋਮੀਟਰ ਦੀ ਔਰਬਿਟ 'ਚ ਪਾ ਦਿੱਤਾ ਗਿਆ।
ਸ਼ਨੀਵਾਰ ਨੂੰ, ਇਸਦੀ ਲੰਮੀ ਦੂਰੀ ਵਧਾ ਦਿੱਤੀ ਗਈ ਹੈ ਅਤੇ 41,762 ਕਿਲੋਮੀਟਰ ਦੇ ਅੰਡਾਕਾਰ ਪੰਧ ਵਿੱਚ ਪਾ ਦਿੱਤਾ ਗਿਆ ਹੈ। ਇਹ ਅਜਿਹਾ ਔਰਬਿਟ ਹੈ ਜੋ ਕਿ ਇਹ ਧਰਤੀ ਦੇ ਸਭ ਤੋਂ ਨੇੜੇ ਹੋਣ 'ਤੇ 173 ਕਿਲੋਮੀਟਰ ਅਤੇ ਸਭ ਤੋਂ ਦੂਰ ਹੋਣ 'ਤੇ 41,762 ਕਿਲੋਮੀਟਰ 'ਤੇ ਹੈ। ਇਸਰੋ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਿ ਵਾਹਨ ਦੀ ਸਿਹਤ ਬਿਲਕੁਲ ਨਾਰਮਲ ਹੈ। ਉਸ ਦਾ ਸਾਰਾ ਸਾਮਾਨ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਤੀਜੇ ਚੰਦਰਯਾਨ ਮਿਸ਼ਨ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ 14 ਜੁਲਾਈ 2023 ਨੂੰ ਲਾਂਚ ਕੀਤਾ ਗਿਆ ਸੀ। ਕਾਊਂਟਡਾਊਨ ਤੋਂ ਬਾਅਦ ਚੰਦਰਯਾਨ-3 ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰਕੇ ਪੁਲਾੜ ਵਿੱਚ ਭੇਜਿਆ ਗਿਆ ਸੀ। ਇਸ ਤੋਂ ਬਾਅਦ ਭਾਰਤ ਹੁਣ ਦੁਨੀਆ ਵਿੱਚ ਇੱਕ ਵੱਡਾ ਰਿਕਾਰਡ ਹਾਸਲ ਕਰਨ ਦੇ ਬਹੁਤ ਨੇੜੇ ਹੈ। ਜੇਕਰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਸੇਫ ਲੈਂਡਿੰਗ ਕਰਦਾ ਹੈ ਤਾਂ ਭਾਰਤ ਅਮਰੀਕਾ ਅਤੇ ਚੀਨ ਵਰਗੇ ਚੁਣੇ ਹੋਏ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜੋ ਇਹ ਕਾਰਨਾਮਾ ਪਹਿਲਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Online scams : ਮਹਿਲਾ ਨੇ ਡਾਕਟਰ ਦੀ ਅਪੌਇੰਟਮੈਂਟ ਲਈ ਕੀਤਾ ਫੋਨ , ਖਾਤੇ 'ਚੋਂ ਉੱਡ ਗਏ 1.5 ਲੱਖ ਰੁਪਏ