ਪੜਚੋਲ ਕਰੋ
ਬੌਰਵੈਲ ‘ਚ ਡਿੱਗਣ ਨਾਲ ਪੰਜ ਸਾਲਾ ਮਾਸੂਮ ਦੀ ਮੌਤ, 18 ਘੰਟੇ ਬਾਅਦ ਕੱਢੀ ਗਈ ਬਾਹਰ
ਹਰਿਆਣਾ ਦੇ ਘਰੌਂਡਾਂ ਦੇ ਪਿੰਡ ਹਰਸਿੰਘਪੁਰਾ ‘ਚ ਪੰਜ ਸਾਲਾ ਬੱਚੀ ਬੌਰਵੈਲ ‘ਚ ਡਿੱਗ ਗਈ। ਜਿਸ ਦਾ ਰੈਸਕਿਊ ਅਪ੍ਰੇਸ਼ਨ 18 ਘੰਟੇ ਚਲਿਆ ਪਰ ਬੱਚੀ ਮੌਤ ਨਾਲ ਜੰਗ ਹਾਰ ਗਈ। ਜਿਸ ਦਾ ਕਾਰਨ ਹੈ ਬੱਚੀ ਦਾ ਸਿਰ ਭਾਰ ਬੌਰਵੈਲ ‘ਚ ਡਿੱਗਣਾ।

ਕਰਨਾਲ: ਹਰਿਆਣਾ ਦੇ ਘਰੌਂਡਾਂ ਦੇ ਪਿੰਡ ਹਰਸਿੰਘਪੁਰਾ ‘ਚ ਪੰਜ ਸਾਲਾ ਬੱਚੀ ਬੌਰਵੈਲ ‘ਚ ਡਿੱਗ ਗਈ। ਜਿਸ ਦਾ ਰੈਸਕਿਊ ਅਪ੍ਰੇਸ਼ਨ 18 ਘੰਟੇ ਚਲਿਆ ਪਰ ਬੱਚੀ ਮੌਤ ਨਾਲ ਜੰਗ ਹਾਰ ਗਈ। ਜਿਸ ਦਾ ਕਾਰਨ ਹੈ ਬੱਚੀ ਦਾ ਸਿਰ ਭਾਰ ਬੌਰਵੈਲ ‘ਚ ਡਿੱਗਣਾ। ਇਸ ਦੇ ਨਾਲ ਹੀ ਬੱਚੀ ਦੇ ਸਿਰ ‘ਤੇ ਮਿੱਟੀ ਪੈ ਗਈ ਅਤੇ ਉਹ ਸਾਹ ਨਹੀਂ ਲੈ ਪਾ ਰਹੀ ਸੀ। ਕਰਨਾਲ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦੀ ਅੱਧਾ ਘੰਟਾ ਜਾਂਚ ਕੀਤੀ ਅਤੇ ਇਸ ਤੋਂ ਬਾਅਦ ਡਾਕਟਰ ਅਸ਼ਵਨੀ ਅਹੂਜਾ ਨੇ ਬੱਚੀ ਨੂੰ ਮ੍ਰਿਤ ਐਲਾਨ ਦਿੱਤਾ। ਉਨ੍ਹਾਂ ਮੁਤਾਬਕ ਜਿਸ ਸਮੇਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਉਹ ਸਾਹ ਨਹੀਂ ਲੈ ਰਹੀ ਸੀ।
ਘਟਨਾ ਕੱਲ੍ਹ ਸ਼ਾਮ ਕਰੀਬ 3 ਵਜੇ ਦੀ ਹੈ। ਅਸਲ ‘ਚ ਖੇਡਦੇ ਸਮੇਂ ਸ਼ਿਵਾਨੀ ਆਪਣੇ ਘਰ ‘ਚ ਹੀ ਬਣੇ 50-60 ਫੁੱਟ ਡੂੰਘੇ ਬੌਰਵੈਲ ‘ਚ ਡਿੱਗ ਗਈ। ਇਸ ਬਾਰੇ ਵੀ ਘਰਦਿਆਂ ਨੂੰ ਬੱਚੀ ਦੇ ਬੌਰਵੈਲ ‘ਚ ਡਿੱਗਣ ਤੋਂ ਕਰੀਬ ਪੰਜ ਘੰਟੇ ਬਾਅਦ ਪਤਾ ਲੱਗਿਆ। ਸ਼ਿਬਾਨੀ ਨੂੰ ਬਚਾਉਣ ਲਈ ਪ੍ਰਸਾਸ਼ਨ ਦੇਰ ਰਾਤ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਅਤੇ ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਮੌਜੂਦ ਸੀ। ਬੱਚੀ ਨੂੰ ਇੱਕ ਪਾਈਪ ਰਾਹੀਂ ਆਕਸੀਜ਼ਨ ਦਿੱਤੀ ਜਾ ਰਹੀ ਸੀ। ਪਰ ਪ੍ਰਸਾਸ਼ਨ ਦੀ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।Haryana: A 5-year-old girl fell into a 50-feet deep borewell, yesterday in Har Singh Pura village in Gharaunda of Karnal. Rescue operations underway. pic.twitter.com/KAUqnd1xPN
— ANI (@ANI) 4 November 2019
ਟ੍ਰੈਂਡਿੰਗ ਟੌਪਿਕ




















