ਨਵੀਂ ਦਿੱਲੀ: ਵਾਲਮਾਰਟ ਦੀ ਕੰਪਨੀ ਫਲਿਪਕਾਰਟ ਨੇ ਬਿੱਗ ਸ਼ੋਪਿੰਗ ਡੇਅਸ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਅੱਜ ਤੋਂ ਯਾਨੀ 15 ਮਈ ਤੋ ਹੋ ਗਈ ਹੈ। ਸੇਲ19 ਮਈ ਤਕ ਚਲੇਗੀ। ਪਰ ਅੱਜ ਰਾਤ 8 ਵਜੇ ਤੋਂ ਇਸ ਦੇ ਫਾਈਦੇ ਸਿਰਫ ਪਲੱਸ ਮੈਂਬਰਸ ਹੀ ਚੁੱਕ ਸਕਦੇ ਹਨ। ਇਸ ਸੇਲ ‘ਚ ਜਿੱਥੇ ਚੀਣਾਂ ‘ਤੇ ਡਿਸਕਾਉਂਟ ਮਿਲੇਗਾ ਉੱਥੇ ਹੀ ਐਚਡੀਐਫਸੀ ਬੈਂਕ ਯੂਜ਼ਰਸ ਕ੍ਰੈਡਿਟ ਅਤੇ ਡੈਬਿਟ ਕਾਰਡ ਈਐਮਆਈ ਦੇ ਨਾਲ ਡਿਸਕਾਉਂਟ ਹਾਸਲ ਕਰ ਸਕਦੇ ਹਨ।



ਇਸ ਸੇਲ ‘ਚ ਜੇਕਰ ਸਮਾਰਟਫੋਨ ਕੈਟਾਗਿਰੀ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਫੋਨ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਫੋਨ ਨੂੰ ਸਭ ਤੋਂ ਘੱਟ ਕੀਮਤ ‘ਤੇ ਵੀ ਖਰੀਦੀਆ ਜਾ ਸਕਦਾ ਹੈ। ਸੈਮਸੰਗ ਗੈਲੇਕਸੀ ਜੇ6 ‘4ਜੀਬੀ ਰੈਮ ਅਤੇ 64 ਜੀਬੀ ਸਟੋਰੈਜ ਦਿੱਤਾ ਗਿਆ ਹੈ ਜਿਸ ‘ਤੇ 9490 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ।



ਉਧਰ ਬੇਸਟ ਕੈਟਾਗਿਰੀ ‘ਚ ਨੋਕਿਆ 6.1 ਪਲੱਸ, ਨੋਕਿਆ 5.1 ਪਲੱਸ ਅਤੇ ਇੰਫੀਨੀਟੀ ਨੋਟ 5 ਸਿਰਫ 12,999 ਰੁਪਏ, 7,999 ਰੁਪਏ ਅਤੇ 8,999 ਰੁਪਏ ‘ਚ ਖਰੀਦੀਆ ਜਾ ਸਕਦਾ ਹੈ। ਸੇਲ ‘ਚ ਆਨਰ 10 ਲਾਈਟ, ਆਨਰ 9 ਅਤੇ ਆਨਰ 8 ‘ਤੇ ਵੀ ਡਿਸਕਾਉਂਟ ਮਿਲ ਰਿਹਾ ਹੈ। ਯੂਜ਼ਰਸ ਇਸ ਸੇਲ ‘ਚ ਟੀਵੀ ਅਤੇ ਹੋਮ ਅਪਲਾਂਇੰਸ ‘ਤੇ ਵੀ 75 ਫੀਸਦ ਦੀ ਛੁਟ ਮਿਲ ਰਹੀ ਹੈ। ਨਾਲ ਹੀ ਇਲੈਕਸਟ੍ਰੋਨਿਕ ‘ਤੇ ਵੀ ਤੁਹਾਨੂੰ 80 ਫੀਸਦ ਛੁਟ ਮਿਲੇਗੀ।