ਪੜਚੋਲ ਕਰੋ
Advertisement
ਹੜ੍ਹ ਦੀ ਮਾਰ ਮਗਰੋਂ ਲੋਕ ਚੂਹੇ ਖਾਣ ਨੂੰ ਮਜਬੂਰ, ਮੁੱਖ ਮੰਤਰੀ ਨੂੰ ਸਵਾਲ, 'ਸ਼ਰਮ ਤਾਂ ਨਹੀਂ ਆਉਂਦੀ?'
ਬਿਹਾਰ ‘ਚ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਪਰ ਕਟਿਹਾਰ ਤੋਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਵਾਲੀ ਖ਼ਬਰ ਸਾਹਮਣੇ ਆਈ ਹੈ।
ਕਟਿਹਾਰ: ਬਿਹਾਰ ‘ਚ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਪਰ ਕਟਿਹਾਰ ਤੋਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਵਾਲੀ ਖ਼ਬਰ ਸਾਹਮਣੇ ਆਈ ਹੈ।
ਕਟਿਹਾਰ ਦੇ ਕਦਵਾ ਦੇ ਡਾਂਗੀ ਟੋਲਾ ਪਿੰਡ ‘ਚ ਹੜ੍ਹ ਪੀੜਤ ਲੋਕ ਚੂਹੇ ਖਾਣ ‘ਤੇ ਮਜਬੂਰ ਹਨ। ਘਰ-ਬਾਰ ਹੜ੍ਹ ‘ਚ ਰੁੜ੍ਹ ਜਾਣ ਕਰਕੇ ਇੱਥੋਂ ਦੇ 300 ਪਰਿਵਾਰ ਚੂਹੇ ਖਾਣ ਨੂੰ ਮਜਬੂਰ ਹਨ। ਇਸ ਨੂੰ ਲੈ ਕੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਸੀਐਮ ਨੀਤੀਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਬਾਰੇ ਉਸ ਨੇ ਟਵੀਟ ‘ਤੇ ਪੋਸ਼ਟ ਸ਼ੇਅਰ ਕੀਤੀ ਹੈ।
ਉਧਰ ਇੱਥੇ ਦੇ ਸਥਾਨਕ ਵਿਧਾਇਕ ਸ਼ਕੀਲ ਅਹਿਮਦ ਨੇ ਇਸ ਬਾਰੇ ਪ੍ਰਸਾਸ਼ਨ ਵਿਵਸਥਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਸ ਨੂੰ ਇਸਾਨੀਅਤ ਲਈ ਸ਼ਰਮਨਾਕ ਘਟਨ ਕਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪਹਿਲਾਂ ਤਿਆਰੀ ਕਰਨ ‘ਚ ਪ੍ਰਸਾਸ਼ਨ ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਦਵਾ ਨੂੰ ਹੜ੍ਹ ਪੀੜਤ ਖੇਤਰ ਐਲਾਨਿਆ ਜਾਵੇ।नीतीश जी, प्रवचन मत देना कि बुखार, लू, गर्मी और सुखाड़ की तरह बाढ़ में भी प्रकृति का दोष है। बचाव व राहत कार्य भी अगर प्रकृति ने ही करना है तो आप और आपके मंत्री क्या भजन-कीर्तन करने बैठे है? सरकार के निक्कमेपन के चलते बाढ़ पीड़ित चूहा खाने को मजबूर है। शर्म तो नहीं आ रही होगी? pic.twitter.com/YZEb8tIXZh
— Rabri Devi (@RabriDeviRJD) 16 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement