ਬਿਲਾਰਾ ਥਾਣਾ ਮੁਖੀ ਸੀਤਾਰਾਮ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਾਰ ਉੱਥੇ ਖੜੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਹਰੀਸ਼, ਰਵਿੰਦਰ, ਭੀਖੇ ਖਾਨ ਤੇ ਲਤੀਫ ਖਾਨ ਦੀ ਮੌਤ ਹੋ ਗਈ। ਘਟਨਾ ਵਿੱਚ ਪੰਜ ਹੋਰ ਜ਼ਖ਼ਮੀ ਹੋਏ ਹਨ। ਹਾਦਸੇ ਵੇਲੇ ਇਹ ਸਾਰੇ ਕਲਾਕਾਰ ਇੱਕ ਐਸਯੂਵੀ ਵਿੱਚ ਜੈਸਲਮੇਰ ਤੋਂ ਅਜਮੇਰ ਵੱਲ ਜਾ ਰਹੇ ਸੀ। ਉੱਥੇ ਉਨ੍ਹਾਂ ਦਾ ਕੋਈ ਪ੍ਰੋਗਰਾਮ ਹੋਣਾ ਸੀ।
ਜੈਸਲਮੇਰ ਦੇ ਰਹਿਣ ਵਾਲੇ ਹਰੀਸ਼ ਕੁਮਾਰ ਕਵੀਨ ਹਰੀਸ਼ ਵਜੋਂ ਪ੍ਰਸਿੱਧ ਸਨ। ਉਨ੍ਹਾਂ ਦੇ ਘੂਮਰ, ਕਾਲਬੇਲਿਆ, ਚੰਗ ਭਵਈ ਤੇ ਚਰੀ ਸਮੇਤ ਕਈ ਲੋਕਨ੍ਰਿਤ ਕਲਾਵਾਂ ਵਾਲੇ ਪ੍ਰੋਗਰਾਮ ਬੇਹੱਦ ਪ੍ਰਸਿੱਧ ਸਨ। ਆਪਣੀਆਂ ਲੋਕਨ੍ਰਿਤ ਕਲਾਵਾਂ ਕਰਕੇ ਉਨ੍ਹਾਂ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਾਇਮ ਕੀਤੀ ਸੀ।