ਪੜਚੋਲ ਕਰੋ
Advertisement
ਮੁੰਬਈ 'ਚ ਪੁਲ ਡਿੱਗਣ ਕਾਰਨ ਚਾਰ ਮੌਤਾਂ. 34 ਜ਼ਖ਼ਮੀ
ਮੁੰਬਈਃ ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਟਰਮੀਨਲ ਇਲਾਕੇ ਵਿੱਚ ਸੜਕ ਪਾਰ ਕਰਨ ਵਾਲੇ ਪੈਦਲ ਯਾਤਰੀਆੰ ਲਈ ਬਣਾਇਆ ਪੁਲ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 34 ਜਣੇ ਜ਼ਖ਼ਮੀ ਹਨ। ਜ਼ਖ਼ਮੀਆੰ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਇਨ੍ਹਾਂ ਵਿੱਚੋਂ ਪੰਜ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾਂ ਵਿੱਚ ਦੋ ਔਰਤਾਂ ਤੇ ਦੋ ਮਰਦ ਸ਼ਾਮਲ ਹਨ। ਇਸਤਰੀਆੰ ਦੀ ਸ਼ਨਾਖ਼ਤ ਰੰਜਨਾ ਅਤੇ ਅਪੂਰਵਾ ਵਜੋੰ ਹੋਈ ਹੈ, ਜਦਕਿ ਪੁਰਸ਼ਾਂ ਵਿੱਚ ਜਾਹਿਦ ਨਾਂਅ ਦਾ ਵਿਅਕਤੀ ਦੀ ਪਛਾਣ ਹੀ ਹੋਈ ਹੈ। ਦੁਰਘਟਨਾ ਮਗਰੋੰ ਰਾਹਤ ਕਾਰਜ ਟੀਮਾਂ ਮੌਕੇ 'ਤੇ ਪਹੁੰਚ ਗਈਆੰ ਹਨ।
ਸੀਐਸਟੀ ਰੇਲਵੇ ਸਟੇਸ਼ਨ ਲਾਗੇ ਬਣੇ ਇਸ ਫੁੱਟਬ੍ਰਿਜ ਦੇ ਨਿਰਮਾਣ ਨੂੰ ਕਾਫੀ ਸਮਾਂ ਹੋ ਗਿਆ ਸੀ। ਇਹ ਪਲੇਟਫਾਰਮ ਨੰਬਰ ਦੋ ਨੂੰ ਸੜਕ ਦੇ ਦੂਜੇ ਕੰਢੇ ਨਾਲ ਜੋੜਦਾ ਹੈ, ਜਿੱਥੇ ਹਸਪਤਾਲ ਹੈ। ਜਿਸ ਸਮੇੰ ਇਹ ਹਾਦਸਾ ਵਾਪਰਿਆ ਉਦੋੰ ਪੁਲ 'ਤੇ ਤਕਰੀਬਨ 60 ਜਣੇ ਮੌਜੂਦ ਸਨ। ਪੁਲ ਦੇ ਡਿੱਗਣ ਨਾਲ ਸੜਕ 'ਤੇ ਜਾ ਰਹੀਆੰ ਗੱਡੀਆੰ ਵੀ ਨੁਕਸਾਨੀਆੰ ਗਈਆੰ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement