ਪੜਚੋਲ ਕਰੋ
Crime News: ਰਸਤਾ ਨਾ ਦੇਣ ਕਰਕੇ ਪਿਓ-ਪੁੱਤ ਨੇ ਸਕੂਲ ਵੈਨ 'ਤੇ ਵਰ੍ਹਾਈਆਂ ਗੋਲ਼ੀਆਂ, ਨਾਬਾਲਗ ਸਮੇਤ 4 ਜ਼ਖ਼ਮੀ, ਜਾਣੋ ਪੂਰਾ ਮਾਮਲਾ
ਇਸ ਗੋਲੀਬਾਰੀ 'ਚ ਚਾਰ ਬੱਚੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸਿਰਸਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਨਾਲ ਹੀ ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Crime News
Source : Abp Live
Crime News: ਸਿਰਸਾ ਦੇ ਰਾਣੀਆ ਵਿੱਚ ਸਕੂਲ ਵੈਨ ਨੂੰ ਰਸਤਾ ਨਾ ਦੇਣ 'ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਦੁਸ਼ਮਣੀ ਤੇ ਰਾਸਤਾ ਨੇ ਦੇਣ ਕਾਰਨ ਪਿਓ-ਪੁੱਤ ਨੇ ਸਕੂਲ ਵੈਨ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਵੈਨ ਤੇ ਟਰੈਕਟਰ ਦੀ ਕਰਾਸਿੰਗ 'ਤੇ ਵਾਪਰੀ। ਸਕੂਲ ਵੈਨ ਵਿੱਚ ਦਰਜਨਾਂ ਬੱਚੇ ਸਵਾਰ ਸਨ, ਜੋ ਸਕੂਲ ਤੋਂ ਘਰ ਜਾ ਰਹੇ ਸਨ।

ਹੋਰ ਪੜ੍ਹੋ