ਨਵੀਂ ਦਿੱਲੀ: ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ 12 ਜਨਵਰੀ ਨੂੰ ਖ਼ਤਮ ਹੋਏ ਹਫ਼ਤੇ ਵਿੱਚ 1.75 ਅਰਬ ਡਾਲਰ ਵੱਧ ਕੇ 411.12 ਅਰਬ ਡਾਲਰ ਹੋ ਗਿਆ ਹੈ। ਇਹ 26,067.1 ਅਰਬ ਰੁਪਏ ਦੇ ਬਰਾਬਰ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਮੁਤਾਬਕ, ਵਿਦੇਸ਼ੀ ਪੂੰਜੀ ਭੰਡਾਰ ਦਾ ਸਭ ਤੋਂ ਵੱਡਾ ਬਿੰਦੂ ਵਿਦੇਸ਼ੀ ਮੁੰਦਰਾ ਭੰਡਾਰ ਪਿਛਲੇ ਹਫ਼ਤੇ 2.04 ਅਰਬ ਡਾਲਰ ਵੱਧ ਕੇ 387.14 ਅਰਬ ਡਾਲਰ ਹੋ ਗਿਆ ਸੀ।


12 ਜਨਵਰੀ ਨੂੰ ਖ਼ਤਮ ਹਫ਼ਤੇ ਵਿੱਚ ਮੁਲਕ ਦਾ ਗੋਲਡ ਭੰਡਾਰ 29.44 ਕਰੋੜ ਡਾਲਰ ਘੱਟ ਕੇ 20.42 ਅਰਬ ਡਾਲਰ ਹੋ ਗਿਆ। ਇਹ 1305.5 ਅਰਬ ਰੁਪਏ ਦੇ ਬਰਾਬਰ ਹੈ।

ਇਸ ਦੌਰਾਨ ਮੁਲਕ ਦੇ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ.ਡੀ.ਆਰ.) ਦਾ ਮੁੱਲ 89 ਲੱਖ ਡਾਲਰ ਵੱਧ ਕੇ 1.51 ਅਰਬ ਡਾਲਰ ਹੋ ਗਿਆ। ਇਹ 96.6 ਅਰਬ ਰੁਪਏ ਦੇ ਬਰਾਬਰ ਹੈ।

ਕੌਮਾਂਤਰੀ ਮੁਦਰਾ ਕੋਸ਼ (ਆਈ.ਐੱਫ.ਐੱਫ.) ਵਿੱਚ ਮੁਲਕ ਦੇ ਮੌਜੂਦਾ ਭੰਡਾਰ ਦਾ ਮੁੱਲ 32 ਲੱਖ ਡਾਲਰ ਵੱਧ ਕੇ 1.51 ਅਰਬ ਡਾਲਰ ਦਰਜ ਕੀਤਾ ਗਿਆ। ਇਹ 129.3 ਅਰਬ ਰੁਪਏ ਦੇ ਬਰਾਬਰ ਹੈ।

ਬੈਂਕ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਨੂੰ ਡਾਲਰ ਵਿੱਚ ਮਾਪਿਆ ਜਾਂਦਾ ਹੈ। ਇਸ 'ਤੇ ਪਾਉਂਡ, ਸਟਲਿੰਗ, ਯੇਨ ਵਰਗੀਆਂ ਕੌਮਾਂਤਰੀ ਕਰੰਸੀਆਂ ਦੇ ਰੇਟ ਘੱਟਣ-ਵੱਧਣ ਦਾ ਅਸਰ ਹੁੰਦਾ ਹੈ।