ਜੈਪੁਰ: ਸਾਬਕਾ ਕ੍ਰਿਕੇਟਰ ਤੇ ਕਾਂਗਰਸੀ ਨੇਤਾ ਮੁਹੰਮਦ ਅਜ਼ਹਰੂਦੀਨ (Mohammad Azharuddin) ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਰਸਤੇ ਵਿੱਚ ਅਜ਼ਹਰੂਦੀਨ ਦੀ ਕਾਰ ਪਲਟ ਗਈ ਤੇ ਨੇੜੇ ਦੇ ਇੱਕ ਢਾਬੇ ਵਿੱਚ ਜਾ ਵੜੀ। ਇਹ ਹਾਦਸਾ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਹੋਇਆ। ਕਾਰ ਵਿੱਚ ਅਜ਼ਹਰੂਦੀਨ ਦਾ ਪਰਿਵਾਰ ਵੀ ਸਵਾਰ ਸੀ। ਜਾਣਕਾਰੀ ਅਨੁਸਾਰ ਕਿਸੇ ਨੂੰ ਇਸ ਹਾਦਸੇ ਵਿੱਚ ਸੱਟ ਨਹੀਂ ਲੱਗੀ ਤੇ ਸਭ ਸੁਰੱਖਿਅਤ ਹਨ।
ਇਸ ਹਾਦਸੇ ਦੌਰਾਨ ਇੱਕ ਰਾਹਗੀਰ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਅਜ਼ਹਰ ਆਪਣੇ ਪਰਿਵਾਰ ਨਾਲ ਛੁੱਟੀ ਮਨਾਉਣ ਲਈ ਸਵਾਈ ਮਾਧੋਪੁਰ ਆਇਆ ਸੀ। ਉਹ ਰਣਥੰਭੌਰ ਜਾ ਰਿਹਾ ਸੀ। ਹਾਦਸੇ ਤੋਂ ਬਾਅਦ, ਇੱਕ ਦੂਜੀ ਗੱਡੀ ਉਨ੍ਹਾਂ ਦੇ ਲਈ ਹੋਟਲ ਤੋਂ ਪਹੁੰਚੀ ਜਿਸ ਵਿੱਚ ਬੈਠ ਕੇ ਅਜ਼ਹਰ ਤੇ ਉਸ ਦੇ ਪਰਿਵਾਰ ਨੂੰ ਲਿਜਾਇਆ ਗਿਆ।
ਸਾਬਕਾ ਭਾਰਤੀ ਕ੍ਰਿਕੇਟਰ ਤੇ ਕਾਂਗਰਸੀ ਲੀਡਰ ਦੀ ਪਲਟੀ ਕਾਰ, ਢਾਬੇ 'ਚ ਜਾ ਵੜੀ
ਏਬੀਪੀ ਸਾਂਝਾ
Updated at:
30 Dec 2020 04:39 PM (IST)
ਸਾਬਕਾ ਕ੍ਰਿਕੇਟਰ ਤੇ ਕਾਂਗਰਸੀ ਨੇਤਾ ਮੁਹੰਮਦ ਅਜ਼ਹਰੂਦੀਨ (Mohammad Azharuddin) ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਰਸਤੇ ਵਿੱਚ ਅਜ਼ਹਰੂਦੀਨ ਦੀ ਕਾਰ ਪਲਟ ਗਈ ਤੇ ਨੇੜੇ ਦੇ ਇੱਕ ਢਾਬੇ ਵਿੱਚ ਜਾ ਵੜੀ।
- - - - - - - - - Advertisement - - - - - - - - -