Chandrayaan-3 Update: ਭਾਰਤ ਦਾ ਤੀਜਾ ਚੰਦਰ ਮਿਸ਼ਨ ਚੰਦਰਮਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਪੁਲਾੜ ਯਾਨ ਦਾ ਲੈਂਡਰ ਮੋਡਿਊਲ ਹੁਣ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 157 ਕਿਲੋਮੀਟਰ ਦੂਰ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ (18 ਅਗਸਤ) ਨੂੰ ਕਿਹਾ ਕਿ ਚੰਦਰਮਾ ਮੋਡਿਊਲ ਨੇ ਪਹਿਲੀ ਡੀਬੂਸਟਿੰਗ ਤੋਂ ਬਾਅਦ ਆਪਣੀ ਓਰਬਿਟ ਨੂੰ 113 ਕਿਲੋਮੀਟਰ x 157 ਕਿਲੋਮੀਟਰ ਤੱਕ ਘਟਾ ਦਿੱਤਾ ਹੈ।


ਉੱਥੇ ਹੀ ਇਸ ਦਾ ਦੂਜਾ ਡੀਬੂਸਟਿੰਗ ਆਪ੍ਰੇਸ਼ਨ 20 ਅਗਸਤ 2023 ਨੂੰ ਦੁਪਹਿਰ 2 ਵਜੇ ਦੇ ਕਰੀਬ ਹੋਵੇਗਾ। ਇਸ ਤੋਂ ਬਾਅਦ ਹੌਲੀ-ਹੌਲੀ ਮੋਡਿਊਲ ਨੂੰ ਚੰਦਰਮਾ ਦੇ ਓਰਬਿਟ ਵਿਚ ਉਤਾਰਿਆ ਜਾਵੇਗਾ, ਜਿੱਥੋਂ ਇਸ ਦੀ ਸੋਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਧਰਤੀ ਤੋਂ ਰਵਾਨਾ ਹੋਏ ਚੰਦਰਯਾਨ-3 ਦੀ ਸੋਫਟ ਲੈਂਡਿੰਗ 23 ਅਗਸਤ ਨੂੰ ਹੋਵੇਗੀ। ਇਸ ਦੌਰਾਨ ਰੂਸ ਦੇ ਲੂਨਾ 25 ਸਪੇਸਕ੍ਰਾਫਟ ਦੀ ਚੰਦਰਯਾਨ 3 ਤੋਂ ਪਹਿਲਾਂ ਪਹੁੰਚਣ ਦੀ ਉਮੀਦ ਹੈ। ਇਸ ਦੀ ਸੋਫਟ ਲੈਂਡਿੰਗ ਵੀ 23 ਅਗਸਤ ਨੂੰ ਹੋਣੀ ਹੈ।


ਇਸ 'ਤੇ ਇਸਰੋ ਦੇ ਸਾਬਕਾ ਮੁਖੀ ਕੇ. ਸਿਵਨ ਨੇ ਐਨਡੀਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਫ੍ਰੂਗਲ ਇੰਜਨੀਅਰਿੰਗ (ਘੱਟ ਲਾਗਤ) ਰਾਹੀਂ ਵੱਡੇ ਰਾਕੇਟ ਬਣਾਉਣ ਦੀ ਲੋੜ ਹੈ। “ਸਾਨੂੰ ਵੱਡੇ ਰਾਕੇਟ ਅਤੇ ਬਿਹਤਰ ਪ੍ਰਣਾਲੀਆਂ ਦੀ ਲੋੜ ਹੈ।” ਇਸਦੇ ਲਈ ਫ੍ਰੂਗਲ ਇੰਜੀਨੀਅਰਿੰਗ ਕਾਫ਼ੀ ਨਹੀਂ ਹੈ। ਸਾਨੂੰ ਸ਼ਕਤੀਸ਼ਾਲੀ ਰਾਕੇਟ ਅਤੇ ਉੱਨਤ ਤਕਨੀਕ ਦੀ ਵੀ ਲੋੜ ਹੈ।


ਇਹ ਵੀ ਪੜ੍ਹੋ: Pakistan Church Violence: ਈਸ਼ਨਿੰਦਾ ਦੀ ਅੱਗ 'ਚ ਝੁਲਸਿਆ ਪਾਕਿਸਤਾਨ, 20 ਚਰਚਾਂ ਸਮੇਤ ਈਸਾਈਆਂ ਦੇ 86 ਘਰਾਂ ਨੂੰ ਬਣਾਇਆ ਨਿਸ਼ਾਨਾ, ਰਿਪੋਰਟ


ਇਸਰੋ ਦੇ ਸਾਬਕਾ ਮੁਖੀ ਨੇ ਕਿਹਾ ਕਿ ਸਰਕਾਰ ਨੇ ਪੁਲਾੜ ਗਤੀਵਿਧੀਆਂ ਨੂੰ ਨਿੱਜੀ ਉਦਯੋਗਾਂ ਲਈ ਖੋਲ੍ਹ ਦਿੱਤਾ ਹੈ, ਜੋ ਕਿ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਉਹ ਜਲਦੀ ਹੀ ਉੱਚ ਪੱਧਰੀ ਤਕਨੀਕ ਅਪਣਾ ਲੈਣਗੇ ਅਤੇ ਨਿਵੇਸ਼ ਦੀ ਕੋਈ ਸਮੱਸਿਆ ਨਹੀਂ ਹੋਵੇਗੀ।"


ਲੈਂਡਰ ਦੀ ਸਪੀਡ ਹੋਈ ਘੱਟ


ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਉਸ ਨੇ ਲੈਂਡਰ ਦੀ ਰਫ਼ਤਾਰ ਘਟਾ ਦਿੱਤੀ ਹੈ ਅਤੇ ਹੁਣ ਇਹ ਚੰਦਰਮਾ ਵੱਲ ਜਾਣ ਵਾਲੇ ਓਰਬਿਟ ਵੱਲ ਮੁੜ ਗਿਆ ਹੈ। ਹੁਣ ਤੱਕ ਸਭ ਕੁਝ ਆਮ ਵਾਂਗ ਹੈ।


ਚੰਦਰਮਾ ਦੇ ਓਰਬਿਟ ਵਿੱਚ ਦਾਖਲ


ਉੱਥੇ ਹੀ ਵੀਰਵਾਰ ਨੂੰ ਚੰਦਰਯਾਨ-3 ਦੇ ਲੈਂਡਰ ਮੋਡਿਊਲ ਅਤੇ ਪ੍ਰੋਪਲਸ਼ਨ ਮੋਡਿਊਲ ਨੂੰ ਸਫਲਤਾਪੂਰਵਕ ਵੱਖ ਕਰ ਦਿੱਤਾ ਗਿਆ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਓਰਬਿਟ 'ਚ ਪ੍ਰਵੇਸ਼ ਕੀਤਾ ਸੀ। ਜ਼ਿਕਰ ਕਰ ਦਈਏ ਕਿ ਜੇਕਰ ਇਸਰੋ ਚੰਦਰਯਾਨ-3 ਦੀ ਸਫਲਤਾਪੂਰਵਕ ਕਰਾਉਂਦਾ ਹੈ ਤਾਂ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।


ਇਹ ਵੀ ਪੜ੍ਹੋ: Russia : ਭਾਰਤ ਦਾ ਤੇਲ ਖਰੀਦ 'ਚ ਕਟੌਤੀ ਦਾ ਰੂਸ 'ਤੇ ਪਿਆ ਅਸਰ, ਉਤਪਾਦਨ ਘਟਾ ਕੇ ਵਧਾਈਆਂ ਸਨ ਕੀਮਤਾਂ