Manmohan Singh on Economy:  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਦੇ ਇਤਿਹਾਸਕਾਰ ਬਜਟ ਦੇ 30 ਸਾਲ ਪੂਰਾ ਹੋਣ ਮੌਕੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅੱਗੇ ਦਾ ਰਾਹ ਉਸ ਸਮੇਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਵਕ ਹੈ ਤੇ ਅਜਿਹੇ ‘ਚ ਇਕ ਰਾਸ਼ਟਰ ਦੇ ਤੌਰ ‘ਤੇ ਭਾਰਤ ਨੂੰ ਆਪਣੀ ਪਹਿਲ ਨੂੰ ਫਿਰ ਤੋਂ ਨਿਰਧਾਰਨ ਕਰਨਾ ਹੋਵੇਗਾ।


ਮਨਮੋਹਨ ਸਿੰਘ 1991 ‘ਚ ਨਰਸਿੰਗ ਰਾਓ ਦੀ ਅਗਵਾਈ ‘ਚ ਬਣੀ ਸਰਕਾਰ ‘ਚ ਵਿੱਤ ਮੰਤਰੀ ਸਨ ਤੇ  24 ਜੁਲਾਈ, 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਬਜਟ ਨੂੰ ਦੇਸ਼ ‘ਚ ਆਰਥਿਕ ਉਦਾਰੀਕਰਨ ਦੀ ਬੁਨਿਆਦ ਮੰਨਿਆ ਜਾਂਦਾ ਹੈ।


ਉਨ੍ਹਾਂ ਇਸ ਬਜਟ ਨੂੰ ਪੇਸ਼ ਕੀਤੇ ਜਾਣ ਦੇ 30 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕਿਹਾ, 1991 ‘ਚ 30 ਸਾਲ ਪਹਿਲਾਂ, ਕਾਂਗਰਸ ਪਾਰਟੀ ਨੇ ਭਾਰਤ ਦੀ ਅਰਥ-ਵਿਵਸਥਾ ਦੇ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਤੇ ਦੇਸ਼ ਦੀ ਆਰਥਿਕ ਨੀਤੀ ਲਈ ਇਕ ਨਵਾਂ ਰਾਹ ਦਰਸਾਇਆ ਸੀ। ਪਿਛਲੇ ਤਿੰਨ ਦਹਾਕਿਆਂ ਦੌਰਾਨ ਵੱਖ-ਵੱਖ ਸਰਕਾਰਾਂ ਨੇ ਇਸ ਮਾਰਗ ਦਾ ਅਨੁਸਰਨ ਕੀਤਾ ਤੇ ਦੇਸ਼ ਦੀ ਅਰਥ-ਵਿਵਸਥਾ ਤਿੰਨ ਹਜ਼ਾਰ ਡਾਲਰ ਦੀ ਹੋ ਗਈ ਤੇ ਇਹ ਦੁਨੀਆਂ ਦੀ ਸਭ ਤੋਂ ਵੱਡੀ ਅਰਥ-ਵਿਵਸਥਾਵਾਂ ‘ਚੋਂ ਇਕ ਹੈ।


ਸਿੰਘ ਨੇ ਇਕ ਬਿਆਨ ‘ਚ ਕਿਹਾ, ‘ਬੇਹੱਦ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਮਿਆਦ ‘ਚ ਕਰੀਬ 30 ਕਰੋੜ ਭਾਰਤੀ ਨਾਗਰਿਕ ਗਰੀਬੀ ਚੋਂ ਬਾਹਰ ਨਿੱਕਲੇ ਤੇ ਕਰੋੜਾਂ ਨਵੀਂ ਨੌਕਰੀਆਂ ਪੈਦਾ ਹੋਈਆਂ। ਸੁਧਾਰਾਂ ਦੀ ਪ੍ਰਕਿਰਿਆ ਅੱਗੇ ਵਧਣ ਨਾਲ ਸੁਤੰਤਰ ਭਾਵਨਾ ਪੈਦਾ ਹੋਈ ਜਿਸ ਦਾ ਨਤੀਜਾ ਇਹ ਹੈ ਕਿ ਭਾਰਤ ‘ਚ ਕਈ ਵਿਸ਼ਵ ਪੱਧਰੀ ਕੰਪਨੀਆਂ ਹੋਂਦ ‘ਚ ਆਈਆਂ ਤੇ ਭਾਰਤ ਕਈ ਖੇਤਰਾਂ ‘ਚ ਕੌਮਾਂਤਰੀ ਤਾਕਤ ਬਣ ਕੇ ਉੱਭਰਿਆ।’


ਉਨ੍ਹਾਂ ਮੁਤਾਬਕ, 1999 ‘ਚ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਇਸ ਆਰਥਿਕ ਸੰਕਟ ਦੀ ਵਜ੍ਹਾ ਹੋਈ ਸੀ, ਜਿਸ ਨੇ ਸਾਡੇ ਦੇਸ਼ ਨੂੰ ਘੇਰ ਕੇ ਰੱਖਿਆ ਸੀ। ਪਰ ਇਹ ਸਿਰਫ ਸੰਕਟ ਪ੍ਰਬੰਧਨ ਤਕ ਸੀਮਿਤ ਨਹੀਂ ਸੀ। ਸਮ੍ਰਿੱਧੀ ਦੀ ਇੱਛਾ, ਆਪਣੀਆਂ ਸਮਰੱਥਾਵਾਂ ‘ਚ ਵਿਸ਼ਵਾਸ ਤੇ ਅਰਥ-ਵਿਵਸਥਾ ‘ਤੇ ਸਰਕਾਰ ਦੇ ਕੰਟਰਲ ਨੂੰ ਛੱਡਣ ਦੇ ਭਰੋਸੇ ਦੀ ਬੁਨਿਆਦ ਤੇ ਭਾਰਤ ਦੇ ਆਰਥਿਕ ਸੁਧਾਰਾਂ ਦੀ ਇਮਾਰਤ ਖੜੀ ਹੋਈ।’


ਉਨ੍ਹਾਂ ਕਿਹਾ, ‘ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਕਾਂਗਰਸ ‘ਚ ਕਈ ਸਾਥੀਆਂ ਦੇ ਨਾਲ ਮਿਲ ਕੇ ਸੁਧਾਰਾਂ ਦੀ ਇਸ ਪ੍ਰਕਿਰਿਆ ‘ਚ ਭੂਮਿਕਾ ਨਿਭਾਈ। ਇਸ ਨਾਲ ਮੈਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ। ਪਿਛਲੇ ਤਿੰਨ ਦਹਾਕਿਆਂ ‘ਚ ਸਾਡੇ ਦੇਸ਼ ਨੇ ਸ਼ਾਨਦਾਰ ਆਰਥਿਕ ਪ੍ਰਗਤੀ ਕੀਤੀ। ਪਰੰਤੂ ਮੈਂ ਕੋਵਿਡ ਦੇ ਕਾਰਨ ਹੋਈ ਤਬਾਹੀ ਤੇ ਕਰੋੜਾਂ ਨੌਕਰੀਆਂ ਜਾਣ ਤੋਂ ਬਹੁਤ ਦੁਖੀ ਹੈ।’


ਮਨਮੋਹਨ ਸਿੰਘ ਨੇ ਕਿਹਾ, ‘ਸਿਹਤ ਤੇ ਸਿੱਖਿਆ ਦੇ ਸਮਾਜਿਕ ਖੇਤਰ ਪਿੱਛੇ ਛੁੱਟ ਗਏ ਤੇ ਇਹ ਸਾਡੀ ਆਰਥਿਕ ਪ੍ਰਗਤੀ ਦੀ ਗਤੀ ਦੇ ਨਾਲ ਨਹੀਂ ਚੱਲ ਸਕਿਆ। ਏਨੀਆਂ ਸਾਰੀਆਂ ਜ਼ਿੰਦਗੀਆਂ ਤੇ ਕਮਾਈ ਗਈ ਹੈ, ਉਹ ਨਹੀਂ ਹੋਣਾ ਚਾਹੀਦਾ ਸੀ।’


ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ, ‘ਇਹ ਆਨੰਦਿਤ ਤੇ ਮਗਨ ਹੋਣ ਦਾ ਨਹੀਂ, ਬਲਕਿ ਆਤਮ ਮੰਥਨ ਤੇ ਵਿਚਾਰ ਕਰਨ ਦਾ ਸਮਾਂ ਹੈ। ਅੱਗੇ ਦਾ ਰਾਹ 1991 ਦੇ ਸੰਕਟ ਦੀ ਤੁਲਨਾ ‘ਚ ਜ਼ਿਆਦਾ ਚੁਣੌਤੀਪੂਰਵਕ ਹੈ। ਇਕ ਰਾਸ਼ਟਰ ਦੇ ਤੌਰ ‘ਤੇ ਸਾਡੀ ਪਹਿਲ ਨੂੰ ਫਿਰ ਤੋਂ ਨਿਰਧਾਰਨ ਕਰਨ ਦੀ ਲੋੜ ਹੈ। ਤਾਂ ਕਿ ਹਰ ਭਾਰਤੀ ਲਈ ਸਿਹਤਮੰਦ ਜ਼ਿੰਦਗੀ ਯਕੀਨੀ ਹੋ ਸਕੇ।’


ਡਾ. ਸਿੰਘ ਨੇ ਕਿਹਾ, 1991 ਚ ਮੈਂ ਇਕ ਵਿੱਤ ਮੰਤਰੀ ਦੇ ਤੌਰ ਤੇ ਵਿੱਟਰ ਹਿਊਗੋ ਦੇ ਕਥਨ ਦਾ ਜ਼ਿਕਰ ਕੀਤਾ ਸੀ ਕਿ ਪ੍ਰਿਥਵੀ ਤੇ ਕੋਈ ਸ਼ਕਤੀ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ ਹੈ, ਜਿਸ ਦਾ ਸਮਾਂ ਆ ਚੁੱਕਾ ਹੈ। 30 ਸਾਲ ਬਾਅਦ ਇਕ ਰਾਸ਼ਟਰ ਦੇ ਤੌਰ ਤੇ ਸਾਨੂੰ ਰੌਬਰਟ ਫ੍ਰੌਸਟ ਦੀ ਉਸ ਕਵਿਤਾ ਨੂੰ ਯਾਦ ਰੱਖਣਾ ਹੈ ਕਿ ਅਸੀਂ ਆਪਣੇ ਵਾਂਦਿਆਂ ਨੂੰ ਪੂਰਾ ਕਰਨ ਤੇ ਮੀਲਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਹੀ ਆਰਾਮ ਫ਼ਰਮਾਇਆ ਹੈ।