ਰੋਹਤਕ: ਹਰਿਆਣਾ ਪੁਲਿਸ ਦੇ ਸੇਵਾ ਮੁਕਤ ਸਬ ਇੰਸਪੈਕਰ ਹੁਕਮ ਸਿੰਘ ਨਰਵਾਲ ਨੂੰ ਅੱਜ ਰੋਹਤਕ ਵਿੱਚ ਦੋ ਨੌਜਵਾਨਾਂ ਨੇ ਗੋਲ਼ੀਆਂ ਮਾਰ ਭੁੰਨ੍ਹ ਦਿੱਤਾ। ਘਟਨਾ ਸਵੇਰੇ ਉਸ ਵੇਲੇ ਵਾਪਰੀ ਜਦੋਂ ਹੁਕਮ ਸਿੰਘ ਸੈਰ ਕਰਨ ਲਈ ਨਿਕਲੇ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਛਾਤੀ ਤੇ ਕਮਰ 'ਤੇ ਦੋ ਗੋਲ਼ੀਆਂ ਮਾਰੀਆਂ ਤੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀਆਂ ਲੱਗਣ ਕਰਕੇ ਲਹੂ-ਲੁਹਾਣ ਹੋਏ ਹੁਕਮ ਸਿੰਘ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਤਾਂ ਚੱਲ ਰਿਹਾ ਹੈ ਪਰ ਹਾਲਤ ਮਾੜੀ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਹਾਸਲ ਜਾਣਕਾਰੀ ਮੁਤਾਬਕ ਘਟਨਾ ਦਾ ਚੋਰੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਸਬ ਇੰਸਪੈਕਟਰ ਹੁਕਮ ਸਿੰਘ ਵੱਲੋਂ ਦਿੱਤੀ ਗਵਾਹੀ ਨਾਲ ਸਬੰਧ ਹੈ। ਕਰੀਬ ਤਿੰਨ ਸਾਲ ਪਹਿਲਾਂ ਗੁਆਂਢ ਵਿੱਚ ਹੀ ਰਹਿਣ ਵਾਲੇ ਪੰਕਜ ਬੁੱਧਵਾਰ ਦੇ ਖ਼ਿਲਾਫ਼ ਚੋਰੀ ਨਾਲ ਜੁੜੇ ਮਾਮਲੇ ਵਿੱਚ ਗਵਾਹ ਬਣੇ ਸੀ। ਇਸ ਮਾਮਲੇ ਵਿੱਚ ਮੁਲਜ਼ਮ ਪੰਕਜ ਗ੍ਰਿਫ਼ਤਾਰ ਵੀ ਹੋਇਆ ਸੀ। ਉਸ ਨੇ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਬਾਅਦ ਹੁਕਮ ਸਿੰਘ ਨੂੰ ਗਵਾਹੀ ਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਸੀ। ਇਸੇ ਲਈ ਹਮਲੇ ਨੂੰ ਇਸ ਕੇਸ ਨਾਲ ਜੋੜਿਆ ਜਾ ਰਿਹਾ ਹੈ।
ਹੁਕਮ ਸਿੰਘ ਨਰਵਾਲ ਹਰਿਆਣਾ ਪੁਲਿਸ ਦੀ ਅਪਰਾਧ ਸ਼ਾਖਾ ਦੇ ਤੇਜ਼ ਤਰਾਰ ਅਫ਼ਸਰ ਸਨ। ਦੱਸਿਆ ਜਾਂਦਾ ਹੈ ਕਿ ਅਪਰਾਧੀ ਉਨ੍ਹਾਂ ਦੇ ਨਾਂ ਤੋਂ ਵੀ ਕੰਬਦੇ ਸਨ। ਅੱਜ ਸਵੇਰੇ ਰੋਹਤਕ ਦੀ ਜਨਤਾ ਕਲੋਨੀ ਵਿੱਚ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਉਹ ਸੈਰ ਕਰਨ ਲਈ ਅਜੇ ਘਰ ਤੋਂ ਥੋੜੀ ਦੂਰ ਹੀ ਨਿਕਲੇ ਸਨ ਕਿ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਸਾਬਕਾ ਸਬ ਇੰਸਪੈਕਟਰ ਹੁਕਮ ਸਿੰਘ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ
ਏਬੀਪੀ ਸਾਂਝਾ
Updated at:
19 Jun 2019 05:37 PM (IST)
ਹੁਕਮ ਸਿੰਘ ਨਰਵਾਲ ਹਰਿਆਣਾ ਪੁਲਿਸ ਦੀ ਅਪਰਾਧ ਸ਼ਾਖਾ ਦੇ ਤੇਜ਼ ਤਰਾਰ ਅਫ਼ਸਰ ਸਨ। ਦੱਸਿਆ ਜਾਂਦਾ ਹੈ ਕਿ ਅਪਰਾਧੀ ਉਨ੍ਹਾਂ ਦੇ ਨਾਂ ਤੋਂ ਵੀ ਕੰਬਦੇ ਸਨ। ਅੱਜ ਸਵੇਰੇ ਰੋਹਤਕ ਦੀ ਜਨਤਾ ਕਲੋਨੀ ਵਿੱਚ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ।
- - - - - - - - - Advertisement - - - - - - - - -