ਟੋਲ ਪਲਾਜ਼ਾ ਉੱਤੇ ਸਾਰੇ ਕੇਸ਼ ਲੇਨ ਨੂੰ 1 ਜਨਵਰੀ, 2021 ਤੋਂ ਫ਼ਾਸਟੈਗ ਲੇਨ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਲਈ 1 ਜਨਵਰੀ ਤੋਂ ਟੋਲ–ਪਲਾਜ਼ਾ ਉੱਤੇ ਨਕਦ ਭੁਗਤਾਨ ਨਹੀਂ ਹੋਵੇਗਾ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਟੋਲ ਪਲਾਜ਼ਾ ’ਤੇ ਪ੍ਰੀਪੇਡ ਟੱਚ ਐਂਡ ਗੋ ਕਾਰਡ ਪੇਸ਼ ਕਰੇਗਾ।


ਟੋਲ ਪਲਾਜ਼ਾ ’ਤੇ ਭੀੜ ਤੋਂ ਛੁਟਕਾਰਾ ਪਾਉਣ ਲਈ 1 ਜਨਵਰੀ ਤੋਂ ਸਾਰੀਆਂ ਹਾਈਬ੍ਰਿਡ ਲੇਨ ਉੱਤੇ ਪ੍ਰੀ–ਪੇਡ ਕਾਰਡ ਸੁਵਿਧਾ ਸ਼ੁਰੂ ਹੋ ਜਾਵੇਗੀ। ਜੈਪੁਰ ਰੇਂਗਸ ਟੋਲ ਰੋਡ ਦੇ ਸੀਨੀਅਰ ਮੈਨੇਜਰ ਰੈਵੇਨਿਊ ਜ਼ਹੀਰ ਖ਼ਾਨ ਅਨੁਸਾਰ 1 ਜਨਵਰੀ ਤੋਂ ਜਿਨ੍ਹਾਂ ਕੋਲ ਫ਼ਾਸਟੈਗ ਨਹੀਂ, ਉਨ੍ਹਾਂ ਨੂੰ ਦੁੱਗਣੀ ਟੋਲ ਰਕਮ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।

ਜਿਹੜੇ ਵਾਹਨਾਂ ਉੱਤੇ ਫ਼ਾਸਟੈਗ ਨਹੀਂ ਹਨ, ਉਹ ਟੋਲ ਪਲਾਜ਼ਾ ਤੋਂ ਪੁਆਇੰਟ ਆੱਫ਼ ਸੇਲਜ਼ ਤੋਂ ਇਹ ਪ੍ਰੀਪੇਡ ਕਾਰਡ ਖ਼ਰੀਦ ਸਕਦੇ ਹੋ। ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਵਾਲਿਆਂ ਤੋਂ ਦੁੱਗਣੇ ਪੈਸੇ ਵਸੂਲ ਨਹੀਂ ਕੀਤੇ ਜਾਣਗੇ।