Gangster Murder: ਬੇਹੱਦ ਸੁਰੱਖਿਅਤ ਮੰਨੀ ਜਾਂਦੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ। ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਟਿੱਲੂ ਤਾਜਪੁਰੀਆ ਹਾਈ ਸਕਿਓਰਿਟੀ ਵਾਰਡ ਵਿੱਚ ਬੰਦ ਸੀ ਤੇ ਅੱਜ ਸਵੇਰੇ ਉਸ ਉੱਤੇ ਗੋਗੀ ਗੈਂਗ ਦੇ ਚਾਰ ਬਦਮਾਸ਼ਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ। ਇਸ ਮਗਰੋਂ ਸਵਾਲ ਖੜ੍ਹੇ ਹੋ ਗਏ ਹਨ ਕਿ ਜੇਕਰ ਟਿੱਲੂ ਤਾਜਪੁਰੀਆ ਹਾਈ ਸਕਿਓਰਿਟੀ ਵਾਰਡ 'ਚ ਸੀ ਤਾਂ ਇਹ ਹਮਲਾ ਕਿਵੇਂ ਹੋਇਆ ਤੇ ਆਖਰ ਹਾਈ ਸਕਿਓਰਿਟੀ ਵਾਰਡ 'ਚ ਕਿਸ ਤਰ੍ਹਾਂ ਦੀ ਸੁਰੱਖਿਆ ਸੀ?


ਹਾਸਲ ਜਾਣਕਾਰੀ ਮੁਤਾਬਕ ਟਿੱਲੂ ਤਾਜਪੁਰੀਆ ਨੂੰ ਪੂਰੇ ਫਿਲਮੀ ਅੰਦਾਜ਼ 'ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਗੋਗੀ ਗੈਂਗ ਦੇ ਚਾਰ ਗੁੰਡੇ ਹਾਈ ਸਕਿਓਰਿਟੀ ਵਾਰਡ ਵਿੱਚ ਬੰਦ ਸਨ। ਇਹ ਵਾਰਡ ਟਿੱਲੂ ਤਾਜਪੁਰੀਆ ਦੇ ਹਾਈ ਸਕਿਓਰਿਟੀ ਵਾਰਡ ਦੇ ਉੱਪਰਲੀ ਮੰਜ਼ਿਲ 'ਤੇ ਸੀ। 


ਜੇਲ੍ਹ ਪ੍ਰਸ਼ਾਸਨ ਮੁਤਾਬਕ ਚਾਰ ਬਦਮਾਸ਼ਾਂ ਨੇ ਪਹਿਲਾਂ ਲੋਹੇ ਦੀ ਗਰਿੱਲ ਨੂੰ ਕੱਟਿਆ ਤੇ ਫਿਰ ਘਸਾ ਕੇ ਸੂਏ ਵਾਂਗ ਤਿੱਖਾ ਕਰ ਲਿਆ। ਇਸ ਤੋਂ ਬਾਅਦ ਚਾਰਾਂ ਨੇ ਬੈੱਡਸ਼ੀਟ ਦੀ ਮਦਦ ਨਾਲ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਟਿੱਲੂ ਤਾਜਪੁਰੀਆ 'ਤੇ ਹਮਲਾ ਕਰ ਦਿੱਤਾ। ਇਹ ਗੱਲ ਜੇਲ੍ਹ ਪ੍ਰਸ਼ਾਸਨ ਖੁਦ ਦੱਸ ਰਿਹਾ ਹੈ। 


ਹੁਣ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਆਖਰ ਇਹ ਕਿਸ ਤਰ੍ਹਾਂ ਦੀ ਉੱਚ ਸੁਰੱਖਿਆ ਵਿਵਸਥਾ ਹੈ ਕਿ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ। ਯਾਦ ਰਹੇ ਪਿਛਲੇ ਇੱਕ ਮਹੀਨੇ ਅੰਦਰ ਤਿਹਾੜ ਜੇਲ੍ਹ ਵਿੱਚ ਕਤਲ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਦੀ ਸ਼ਾਮ ਨੂੰ ਪ੍ਰਿੰਸ ਤੇਵਤੀਆ ਨਾਂ ਦੇ ਬਦਮਾਸ਼ ਦਾ ਕਤਲ ਕਰ ਦਿੱਤਾ ਗਿਆ ਸੀ। ਪ੍ਰਿੰਸ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਤੇ ਟਿੱਲੂ ਗੈਂਗ ਦੇ ਮੈਂਬਰਾਂ ਨੇ ਉਸ 'ਤੇ ਹਮਲਾ ਕੀਤਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।