CM Yogi On Rahul Gandhi: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅਮੇਠੀ ‘ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ‘ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਹਿੰਦੂ ਤੇ ਹਿੰਦੂਤਵ ਦੀ ਬਹਿਸ ਸ਼ੁਰੂ ਕਰਨ ਵਾਲੇ ਰਾਹੁਲ ਗਾਂਧੀ ਨੂੰ ਕਿਹਾ ਕਿ ਜਿਨ੍ਹਾਂ ਦੇ ਖਾਨਦਾਨ ਤੇ ਪੂਰਵਜ ਖੁਦ ਨੂੰ ਐਕਸੀਡੈਂਟਲ ਹਿੰਦੂ ਕਹਿੰਦੇ ਸਨ, ਉਹ ਲੋਕ ਖੁਦ ਨੂੰ ਹਿੰਦੂ ਬੋਲ ਵੀ ਨਹੀਂ ਸਕਦੇ।


ਸੀਐਮ ਯੋਗੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਤੁਹਾਡੀ ਆਸਥਾ ਦੇ ਸਾਹਮਣੇ ਨਤਮਸਤਕ ਹੋ ਗਏ ਹਨ ਜਦਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਐਕਸੀਡੈਂਟਲ ਹਿੰਦੂ ਹਨ ਯਾਨੀ ਗਲਤੀ ਨਾਲ ਭਾਰਤ ‘ਚ ਜਨਮ ਲੈ ਲਿਆ। ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਹਿੰਦੂਤਵ ਧਰਮ ਜਾਂ ਜਾਤੀ ਦੇ ਆਧਾਰ ‘ਤੇ ਵੰਡੇ ਨਹੀਂ ਜਾ ਸਕਦੇ।


ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ, ’ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਚੋਣਾਂ ਆ ਗਈਆਂ ਹਨ ਤਾਂ ਚਲ ਪੈਂਦੇ ਹਨ’। ਉਨ੍ਹਾਂ ਨੇ ਕਿਹਾ ਕਿ, “2017 ‘ਚ ਗੁਜਰਾਤ ਚੋਣਾਂ ਜਦ ਚੱਲ ਰਹੀਆਂ ਸਨ ਤਦ ਚੋਣਾਂ ਦੌਰਾਨ ਇੱਥੇ ਦੇ ਸਾਬਕਾ ਸਾਂਸਦ ਰਾਹੁਲ ਗਾਂਧੀ ਇੱਕ ਮੰਦਰ ‘ਚ ਗਏ ਤੇ ਪੂਜਾ ਕਰਨ ਲਈ ਪਾਲਥੀ ਦੀ ਜਗ੍ਹਾ ਗੋਡੇ ਟੇਕ ਕੇ ਬੈਠ ਗਏ ਤੇ ਤਦ ਪੁਜਾਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਮੰਦਰ ਹੈ ਮਸਜਿਦ ਨਹੀਂ।


ਯੋਗੀ ਨੇ ਕਿਹਾ ਕਿ ਇਹ (ਰਾਹੁਲ ਗਾਂਧੀ) ‘ਇਲੈਕਸ਼ਨ ਟੂਰਿਸਟ’ ਹਨ ਜਿਨ੍ਹਾਂ ਨੂੰ ਮੰਦਰ ‘ਚ ਬੈਠਣ ਦਾ ਪਤਾ ਨਹੀਂ, ਉਹ ਹਿੰਦੂ ਤੇ ਹਿੰਦੂਤਵ ਦਾ ਗਿਆਨ ਦਿੰਦੇ ਹਨ। ਅਸੀਂ ਮੁੱਖ ਮੰਤਰੀ ਨਹੀਂ ਸੀ ਤਦ ਵੀ ਮਾਣ ਨਾਲ ਕਹਿੰਦੇ ਸੀ ਕਿ ਉਹ ਹਿੰਦੂ ਹਨ।” ਸੀਐਮ ਯੋਗੀ ਦਾ ਕਹਿਣਾ ਸੀ ਕਿ ਕਾਂਗਰਸ ਦੀ ਸੱਤਾ ਲਈ ਲਾਲਸਾ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਪਣੇ ਆਪ ਨੂੰ ਹਿੰਦੂ ਦੱਸ ਕੇ ਹਿੰਦੂ ਭਾਵਾਨਾਵਾਂ ਨਾਲ ਖਿਲਵਾੜ ਕਰਦੇ ਹਨ।



ਇਹ ਵੀ ਪੜ੍ਹੋ: Punjab Corona Update: ਪਟਿਆਲਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਵਿਸਫੋਟ, 100 ਤੋਂ ਵੱਧ ਵਿਦਿਆਰਥੀ ਕੋਰੋਨਾ ਪੌਜ਼ੇਟਿਵ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904