ਪੜਚੋਲ ਕਰੋ
ਭਾਰਤ ਦੌਰੇ ‘ਤੇ ਆਈ ੲੰਜੇਲਾ ਮਰਕੇਲ- ‘ਕਸ਼ਮੀਰ ‘ਚ ਮੌਜੂਦਾ ਸਥਿਤੀ ਬਦਲਣ ਦੀ ਲੋੜ’
ਭਾਰਤ ਦੀ ਦੋ ਦਿਨੀਂ ਦੌਰੇ ‘ਤੇ ਆਈ ਜਰਮਨ ਚਾਂਸਲਰ ੲੰਜੇਲਾ ਮਾਰਕੇਲ ਨੇ ਕਿਹਾ ਹੈ ਕਿ ਕਸ਼ਮੀਰ ‘ਚ ਮੌਜੂਦਾ ਸਥਿਤੀ ਸਥਾਈ ਨਹੀਂ ਹੈ ਅਤੇ ਬੇਸ਼ਕ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ‘ਚ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਮੋਦੀ ਅਤੇ ਮਾਰਕੇਲ ਨੇ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ‘ਤੇ ਦੋਵਾਂ ਪੱਖਾਂ ਦੇ ਚੁਣੇ ਹੋਏ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਮੁਲਾਕਾਤ ਕੀਤੀ।

ਨਵੀਂ ਦਿੱਲੀ: ਭਾਰਤ ਦੀ ਦੋ ਦਿਨੀਂ ਦੌਰੇ ‘ਤੇ ਆਈ ਜਰਮਨ ਚਾਂਸਲਰ ੲੰਜੇਲਾ ਮਾਰਕੇਲ ਨੇ ਕਿਹਾ ਹੈ ਕਿ ਕਸ਼ਮੀਰ ‘ਚ ਮੌਜੂਦਾ ਸਥਿਤੀ ਸਥਾਈ ਨਹੀਂ ਹੈ ਅਤੇ ਬੇਸ਼ਕ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕੇਲ ਨੇ ਸ਼ੁੱਕਰਵਾਰ ਨੂੰ ਪੰਜਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸੰਵਾਦ (ਆਈਜੀਸੀ) ਦੀ ਸਹਿ ਪ੍ਰਧਾਨਗੀ ਕੀਤੀ। ਪੀਐਮ ਮੋਦੀ ਅਤੇ ੲੰਜੇਲਾ ਮਾਰਕੇਲ ਨੇ ਅਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਸਦੇਸ਼ ਦਿੱਤਾ ਅਤੇ ਸਾਰੇ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਉਨ੍ਹਾਂ ਦੀ ਧਰਤੀ ਨੂੰ ਦੂਜੇ ਦੇਸ਼ਾਂ ਵਿਰੁੱਧ ਅੱਤਵਾਦੀ ਗਤੀਵਿਧੀਆਂ ਚਲਾਉਣ ਲਈ ਇਸਤੇਮਾਲ ਨਾ ਕੀਤਾ ਜਾਵੇ। ਮਾਰਕਲ ਨਾਲ ਸਾਂਝੇ ਮੀਡੀਆ ‘ਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਿਆਨ ‘ਚ ਕਿਹਾ, “ਅੱਤਵਾਦ ਅਤੇ ਚਰਮਪੰਥੀ ਵਰਗੇ ਖ਼ਤਰੇ ਨਾਲ ਨਜਿੱਠਣ ਲਈ ਅਸੀਂ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਾਂਗੇ”। ਜਰਮਨ ਸੂਤਰਾਂ ਨੇ ਮਾਰਕੇਲ ਦੇ ਹਵਾਲੇ ਤੋਂ ਕਿਹਾ, “ਕਿਉਂਕਿ ਇਸ ਸਮੇਂ ਕਸ਼ਮੀਰ ‘ਚ ਸਥਿਤੀ ਸਥਾਈ ਅਤੇ ਚੰਗੀ ਨਹੀਂ ਹੈ ਤਾਂ ਇਸ ਤੈਅ ਸਮੇਂ ‘ਤੇ ਬਦਲਣ ਦੀ ਜ਼ਰੂਰਤ ਹੈ”। ਜਰਮਨ ਚਾਂਸਲਰ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਅਮਰੀਕਾ ਸਣੇ ਕੁਝ ਵਿਦੇਸ਼ੀ ਸਾਂਸਦਾਂ ਨੇ ਅਗਸਤ ‘ਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹੱਟਾਉਣ ਲਈ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਵੱਲੋਂ ਲਗਾਈ ਪਾਬੰਦੀਆਂ ‘ਤੇ ਚਿੰਤਾ ਜਤਾਈ ਹੈ। ਇਸ ‘ਚ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਮੋਦੀ ਅਤੇ ਮਾਰਕੇਲ ਨੇ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ‘ਤੇ ਦੋਵਾਂ ਪੱਖਾਂ ਦੇ ਚੁਣੇ ਹੋਏ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਮੁਲਾਕਾਤ ਕੀਤੀ। ਬੈਠਕ ‘ਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕਤਰ ਵਿਜੈ ਗੋਖਲੇ ਨੇ ਹਿੱਸਾ ਲਿਆ।
Before You Go
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
ਟ੍ਰੈਂਡਿੰਗ ਟੌਪਿਕ





















