Ghaziabad News: ਯੂਪੀ ਦੇ ਗਾਜ਼ੀਆਬਾਦ 'ਚ ਕਾਰ 'ਤੇ ਚੜ੍ਹ ਕੇ ਡਾਂਸ ਕਰਦੇ ਨੌਜਵਾਨਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਕੁਝ ਸ਼ਰਾਬੀ ਮੁੰਡੇ ਨੱਚਦੇ ਨਜ਼ਰ ਆਏ। ਇਹ ਵੀਡੀਓ ਗਾਜ਼ੀਆਬਾਦ ਦਾ ਦੱਸਿਆ ਜਾ ਰਿਹਾ ਹੈ। ਲੜਕੇ ਨਸ਼ੇ 'ਚ ਧੁੱਤ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਐਕਸਪ੍ਰੈੱਸ ਵੇਅ 'ਤੇ ਗੱਡੀ ਵੀ ਰੋਕ ਲਈ ਸੀ। ਪੁਲਿਸ ਨੇ ਕਿਹਾ ਹੈ ਕਿ ਵਾਹਨ ਦੇ ਮਾਲਕ 'ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦਰਅਸਲ, ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਕਾਰ ਰੋਕ ਕੇ ਕੁਝ ਲੜਕੇ ਡਾਂਸ ਕਰ ਰਹੇ ਸਨ। ਇਸ ਦੇ ਨਾਲ ਹੀ ਉੱਥੇ ਮੌਜੂਦ ਲੋਕ ਇਸ ਦੀ ਵੀਡੀਓ ਬਣਾਉਂਦੇ ਨਜ਼ਰ ਆਏ। ਜਦੋਂ ਲੜਕਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਤਾਂ ਉਹ ਉਥੋਂ ਚਲੇ ਗਏ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੜਕਿਆਂ ਦੀ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪੁਲਿਸ ਨੇ ਕੱਟਿਆ ਚਲਾਨ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਾਹਨ ਉੱਥੋਂ ਤੇਜ਼ੀ ਨਾਲ ਲੰਘ ਰਹੇ ਹਨ। ਪਰ ਇਨ੍ਹਾਂ ਨੌਜਵਾਨਾਂ ਨੂੰ ਕੋਈ ਫਰਕ ਨਜ਼ਰ ਨਹੀਂ ਪੈ ਰਿਹਾ। ਉਹ ਆਪਣੀ ਹੀ ਮਸਤੀ ਵਿੱਚ ਨੱਚਦੇ ਰਹੇ। ਜਾਣਕਾਰੀ ਅਨੁਸਾਰ ਕਾਰ ਦੀ ਛੱਤ 'ਤੇ ਡਾਂਸ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਜ਼ੀਆਬਾਦ ਟ੍ਰੈਫਿਕ ਪੁਲਿਸ ਨੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਪੁਲੀਸ ਨੇ ਕਾਰ ਦਾ 20 ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ। ਇਸ ਦੇ ਨਾਲ ਹੀ ਅਜਿਹੇ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਸ ਦੌਰਾਨ ਨਸ਼ੇ 'ਚ ਸਨ।