ਗਿਆਨਪੁਰੀ-ਬਾਂਸਰੀ ਇੱਕ ਥਾਂ ਹੈ, ਜਿਨ੍ਹਾਂ ਦੇ ਨਾਂ 'ਤੇ ਕਛੂਆਂ ਦੀਆਂ ਤਿੰਨ ਕਿਸਮਾਂ ਨੂੰ ਗਿਆਨਪੁਰ-ਬਾਂਸਰੀ ਕਿਹਾ ਜਾਂਦਾ ਹੈ। ਇਹ ਆਮ ਤੌਰ ਤੇ ਇਟਾਵਾ ਵਿੱਚ ਪਾਏ ਜਾਂਦੇ ਹਨ। ਇਹ ਖੇਤਰ ਰਾਸ਼ਟਰੀ ਚੰਬਲ ਨਦੀ ਅਧੀਨ ਆਉਂਦਾ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇੱਥੇ ਕੱਛੂਆਂ ਦੀ ਤਸਕਰੀ ਹੁੰਦੀ ਹੈ।
ਵਾਤਾਵਰਣ ਪ੍ਰੇਮੀ ਤੇ ਗੰਗਾ ਮੁਹਿੰਮ ਨਾਲ ਜੁੜੇ ਰਾਜੀਵ ਚੌਹਾਨ ਨੇ ਤਸਕਰੀ ਦਾ ਖੁਲਾਸਾ ਕੀਤਾ। ਉਸ ਨੇ ਇਸ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਚੱਬਲ ਨਦੀ ਦੇ ਪਿਨਹਾਟ ਤੇ ਇਟਾਵਾ ਵਿੱਚ ਗਿਆਨਪੁਰੀ ਤੇ ਬਾਂਸਰੀ 'ਚ ਨੀਲਸੋਨੀਆ ਗੈਂਗਟਿਸ ਤੇ ਚਿਤਰਾ ਇੰਡੀਕਾ ਤਿੰਨ ਪ੍ਰਜਾਤੀਆਂ ਹਨ, ਜਿਨ੍ਹਾਂ ਦੀ ਵਰਤੋਂ ਚਿਪਸ ਬਣਾਉਣ ਲਈ ਕੀਤੀ ਜਾਂਦੀ ਹੈ।
ਉਸ ਨੇ ਦੱਸਿਆ ਕਿ ਕੱਛੂ ਦੇ ਪੇਟ ਦੀ ਚਮੜੀ ਨੂੰ ਪਲਾਸਟ੍ਰੋਨ ਕਿਹਾ ਜਾਂਦਾ ਹੈ। ਇਸ ਪਲਾਸਟ੍ਰੋਨ ਦੇ ਚਿੱਪਸ ਬਣਾਏ ਜਾਂਦੇ ਹਨ। ਪਲਾਸਟ੍ਰੋਨ ਕੱਟ ਕੇ ਵੱਖ ਕੀਤਾ ਜਾਂਦਾ ਹੈ। ਫਿਰ ਇਸ ਨੂੰ ਉਬਾਲ ਕੇ ਸੁੱਕਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਬੰਗਾਲ ਰਾਹੀਂ ਵਿਦੇਸ਼ ਭੇਜਿਆ ਜਾਂਦਾ ਹੈ। ਗਰਮੀਆਂ ਵਿਚ ਪਲਾਸਟ੍ਰੋਨ ਚਿਪਸ ਬਣਾਏ ਜਾਂਦੇ ਹਨ, ਫਿਰ ਸਰਦੀਆਂ ਵਿਚ ਜਿਉਂਦੇ ਕਛੂਆ ਦੀ ਤਸਕਰੀ ਕੀਤੀ ਜਾਂਦੀ ਹੈ, ਕਿਉਂਕਿ ਸਰਦੀਆਂ ਵਿਚ ਤਸਕਰੀ ਵਿਚ ਕੋਈ ਸਮੱਸਿਆ ਨਹੀਂ ਹੁੰਦੀ।
ਇਹ ਚਿਪਸ ਇਟਾਵਾ-ਪਿੰਨਹਾਟ ਤੋਂ 24 ਪਰਗਨਾ ਭੇਜੇ ਜਾਂਦੇ ਹਨ। ਜਿੱਥੋਂ ਇਨ੍ਹਾਂ ਦੀ ਸਮਗਲਿੰਗ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਕੀਤੀ ਜਾਂਦੀ ਹੈ। ਤਸਕਰਾਂ ਮੁਤਾਬਕ ਚਿੱਪਸ ਇਨ੍ਹਾਂ 3 ਦੇਸ਼ਾਂ ਵਿੱਚ ਪਹੁੰਚਦੇ ਹੀ 2 ਲੱਖ ਰੁਪਏ ਤੱਕ ਦੀ ਵਿਕਰੀ ਸ਼ੁਰੂ ਹੋ ਜਾਂਦੇ ਹਨ। ਇੱਕ ਕਿੱਲੋ ਭਾਰ ਵਾਲੇ ਕੱਛੂ ਤੋਂ 250 ਗ੍ਰਾਮ ਚਿੱਪਸ ਤੱਕ ਨਿਕਲਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904