Global Warming: ਲੰਬੇ ਸਮੇਂ ਤੋਂ ਗਲੋਬਲ ਵਾਰਮਿੰਗ ਦੁਨੀਆ ਭਰ ਦੇ ਦੇਸ਼ਾਂ ਤੇ ਵਿਗਿਆਨੀਆਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ 'ਚ ਸ਼ਹਿਰਾਂ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਰਿਪੋਰਟ 'ਚ ਇਸ ਨਾਲ ਪ੍ਰਭਾਵਿਤ ਟੌਪ-10 ਸ਼ਹਿਰਾਂ ਦੀ ਲਿਸਟ ਵੀ ਸ਼ਾਮਿਲ ਹੈ। ਜਿੱਥੇ ਲੋਕਾਂ ਨੂੰ ਗਰਮੀ ਤੇ ਤੇਜ਼ ਧੁੱਪ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਇਸ 'ਚ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਚਾਰ ਮਹਾਂਨਗਰਾਂ ਦਾ ਨਾਂਅ ਵੀ ਸ਼ਾਮਿਲ ਹੈ। ਦੁਨੀਆ ਭਰ ਦੇ ਸ਼ਹਿਰਾਂ 'ਚ ਵਧਦੇ ਤਾਪਮਾਨ ਨੂੰ ਲੈਕੇ ਵਿਗਿਆਨੀਆਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ।


ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਵਿਗਿਆਨੀਆਂ ਨੇ ਇਸ ਸਟੱਡੀ ਨੂੰ ਤਿਆਰ ਕੀਤਾ ਹੈ। ਇਸ ਦੇ ਮੁਤਾਬਕ, ਜਨਸੰਖਿਆ ਵਾਧੇ ਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਸ਼ਹਿਰਾਂ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਤੇਜ਼ ਧੁੱਪ ਤੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਬਿਮਾਰ ਹੋ ਰਹੇ ਹਨ। ਅਧਿਐਨ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਇਸ 'ਚ ਤੇਜ਼ੀ ਨਾਲ ਹੋਰ ਇਜ਼ਾਫਾ ਹੋ ਸਕਦਾ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁਣ ਲੋਕਾਂ ਨੂੰ ਸ਼ਹਿਰਾਂ ਵੱਲ ਜਾਣ ਤੋਂ ਬਚਣਾ ਚਾਹੀਦਾ ਹੈ।


ਟੌਪ-10 ਭੀਰਤ ਦੇ ਚਾਰ ਸ਼ਹਿਰ ਹਨ ਸ਼ਾਮਿਲ


13,115 ਸ਼ਹਿਰਾਂ ਦੇ ਡਾਟਾ ਨੂੰ ਲੈਕੇ ਕੀਤੇ ਅਧਿਐਨ ਮੁਤਾਬਕ ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਤੇ ਅਫਰੀਕਾ ਦੇ ਕੁਝ ਹਿੱਸਿਆਂ 'ਚ ਤਾਪਮਾਨ ਵਧਣ ਦੀ ਮੁੱਖ ਵਜ੍ਹਾ ਸ਼ਹਿਰਾਂ ਦੀ ਵਧਦੀ ਆਬਾਦੀ ਤੇ ਗਲੋਬਲ ਵਾਰਮਿੰਗ ਦੱਸੀ ਗਈ ਹੈ। 1980 ਤੋਂ ਹੁਣ ਤਕ ਦੁਨੀਆਂ ਭਰ ਦੇ ਸ਼ਹਿਰਾਂ ਦੇ ਤਾਪਮਾਨ 'ਚ ਜੋ ਵਾਧਾ ਦਰਜ ਕੀਤਾ ਗਿਆ ਹੈ ਉਸ ਦਾ ਅੱਧਾ ਹਿੱਸਾ ਭਾਰਤ ਤੋਂ ਆਉਂਦਾ ਹੈ। ਇਸ ਅਧਿਐਨ 'ਚ ਟੌਪ-10 ਸ਼ਹਿਰਾਂ ਦੀ ਲਿਸਟ ਵੀ ਸ਼ਾਮਲ ਹੋ ਗਈ ਹੈ। ਜਿੱਥੇ ਲੋਕਾਂ ਨੂੰ ਗਰਮੀ ਤੇ ਤੇਜ਼ ਧੁੱਪ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ।


ਇਸ 'ਚ ਰਾਜਧਾਨੀ ਦਿੱਲੀ ਦੂਜੇ ਸਥਾਨ 'ਤੇ ਮੌਜੂਦ ਹੈ। ਇਸ ਤੋਂ ਇਲਾਵਾ ਕੋਲਕਾਤਾ ਤੀਜੇ, ਮੁੰਬਈ ਪੰਜਵੇਂ ਤੇ ਚੇਨੱਈ ਸੱਤਵੇਂ ਸਥਾਨ 'ਤੇ ਹੈ। ਇਸ ਲਿਸਟ 'ਚ ਢਾਕਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰ ਦੱਸਿਆ ਗਿਆ ਹੈ। ਦਿੱਲੀ 'ਚ ਜਿੱਥੇ ਵਧਦੀ ਆਬਾਦੀ ਨੂੰ ਇਸ ਦੀ ਵੱਡੀ ਵਜ੍ਹਾ ਦੱਸਿਆ ਗਿਆ ਹੈ ਉੱਥੇ ਹੀ ਮੁੰਬਈ ਦੇ ਵਧਦੇ ਹੀਟ ਐਕਸਪੋਜ਼ਰ ਦੇ 50 ਫੀਸਦ ਮਾਮਲਿਆਂ ਦੀ ਵਜ੍ਹਾ ਤੇਜ਼ੀ ਨਾਲ ਵਧਦਾ ਤਾਪਮਾਨ ਹੈ।


ਸ਼ਹਿਰਾਂ ਦੀ ਵਧਦੀ ਆਬਾਦੀ ਦੀ ਚਿੰਤਾਂ ਦੀ ਵਜ੍ਹਾ


ਪ੍ਰੋਸੀਡਿੰਗਸ ਆਫ ਦ ਨੈਸ਼ਨਲ ਅਕੈਡਮੀ ਆਫ ਸਾਇੰਸਜ਼, 'ਚ ਪ੍ਰਕਾਸ਼ਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆਂ 'ਚ ਤਾਪਮਾਨ 'ਚ ਹੋਣ ਵਾਲੇ ਵਾਧੇ ਨਾਲ ਪੂਰੇ ਵਿਸ਼ਵ ਦੀ ਲਗਪਗ ਇਕ ਚੌਥਾਈ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ 'ਚ ਕਰੋੜਾਂ ਦੀ ਸੰਖਿਆਂ 'ਚ ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਦਾ ਰੁਖ਼ ਕੀਤਾ ਹੈ। ਹੀਟ ਐਕਸਪੋਜ਼ਰ ਦੇ ਦੋ ਤਿਹਾਈ ਮਾਮਲਿਆਂ 'ਚ ਸ਼ਹਿਰਾਂ ਦੀ ਵਧਦੀ ਆਬਾਦੀ ਮੁੱਖ ਵਜ੍ਹਾ ਹੈ। ਉੱਥੇ ਹੀ ਇਕ ਤਿਹਾਈ ਮਾਮਲਿਆਂ 'ਚ ਇਸ ਦਾ ਕਾਰਨ ਵਧਦਾ ਤਾਪਮਾਨ ਹੈ।


ਏਸ਼ੀਆਈ ਸ਼ਹਿਰਾਂ 'ਚ ਹੀਟ ਐਕਸਪੋਜ਼ਰ ਦੀ ਵੱਡੀ ਵਜ੍ਹਾ ਵਧਦੀ ਆਬਾਦੀ ਨੂੰ ਦੱਸਿਆ ਗਿਆ ਹੈ। ਉੱਥੇ ਹੀ ਗਲੋਬਲ ਵਾਰਮਿੰਗ ਪੂਰਬੀ ਯੂਰਪ ਦੇ ਸ਼ਹਿਰਾਂ 'ਚ ਇਸ ਦਾ ਵੱਡਾ ਕਾਰਨ ਸਾਬਿਤ ਹੋਇਆ ਹੈ।