ਪੜਚੋਲ ਕਰੋ
Advertisement
ਰਾਹੁਲ ਗਾਂਧੀ ਦੇ ਮੁਰੀਦ ਹੋਏ ਬੀਜੇਪੀ ਲੀਡਰ
ਪਣਜੀ: ਰਾਫੇਲ ਸੌਦੇ ਨਾਲ ਸਬੰਧਤ ਜਾਰੀ ਸਿਆਸਤ ਦੇ ਚੱਲਦਿਆਂ ਰਾਹੁਲ ਗਾਂਧੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨਾਲ ਮੁਲਾਕਾਤ ਕੀਤੀ। ਰਾਹੁਲ ਦੇ ਇਸ ਕਦਮ ਦੀ ਬੀਜੇਪੀ ਦੇ ਵਿਧਾਇਕ ਤੇ ਗੋਆ ਵਿਧਾਨ ਸਭਾ ਦੇ ਸਪੀਕਰ ਮਾਈਕਲ ਲੋਬੋ ਨੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਗੋਆ ਤੇ ਦੇਸ਼ ਨੂੰ ਰਾਹੁਲ ਵਰਗੇ ਲੀਡਰ ਦੀ ਲੋੜ ਹੈ।
ਲੋਬੋ ਨੇ ਕਿਹਾ ਕਿ ਬਿਮਾਰ ਚੱਲ ਰਹੇ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਲਈ ਰਾਹੁਲ ਨੇ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਦੀ ਸਾਦਗੀ ਤੇ ਨਿਮਰਤਾ ਦੀ ਸਾਰੇ ਗੋਆ ਵਾਸੀਆਂ ਤੇ ਭਾਰਤੀਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਬੇਹੱਦ ਸਰਲ ਵਿਅਕਤੀ ਹਨ ਤੇ ਗੋਆ ਸਮੇਤ ਪੂਰੇ ਦੇਸ਼ ਨੂੰ ਉਨ੍ਹਾਂ ਵਰਗੇ ਲੀਡਰ ਦੀ ਲੋੜ ਹੈ।
ਲੋਬੋ ਨੇ ਕਿਹਾ ਕਿ ਆਪਣੇ ਨਿੱਜੀ ਦੌਰੇ ਦੌਰਾਨ ਰਾਹੁਲ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਮਨੋਹਰ ਪਾਰੀਕਰ ਨਾਲ ਮੁਲਾਕਾਤ ਕਰਨ ਲਈ ਆਏ। ਉਨ੍ਹਾਂ ਨੇ ਪਾਰੀਕਰ ਦੀ ਹਾਲ ਜਾਣਿਆ ਤੇ ਜਲਦੀ ਸਿਰਤਯਾਬ ਹੋਣ ਦੀ ਕਾਮਨਾ ਕੀਤੀ। ਰਾਹੁਲ ਗਾਂਧੀ ਨੇ ਵੀ ਇਸ ਮੁਲਾਕਾਤ ਸਬੰਧੀ ਟਵੀਟ ਕੀਤਾ।Michael Lobo, Goa Dy Speaker & BJP MLA: Rahul Gandhi came on a special visit to greet our ailing CM Manohar Parrikar. His simplicity, humility has to be admired by all Indians and Goans. He is a very simple person & leaders like him are required in Goa & India. (29.1) pic.twitter.com/7K04LU3i4v
— ANI (@ANI) January 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement