ਪੜਚੋਲ ਕਰੋ
ਸੋਨਾ ਨੇ ਤੋੜੇ ਸਾਰੇ ਰਿਕਾਰਡ, ਅਜੇ ਹੋਰ ਕੀਮਤਾਂ ਵਧਣਗੀਆਂ
ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਨਵੀਂ ਉਚਾਈ ਨੂੰ ਛੋਹ ਗਈ ਹੈ। ਸੋਮਵਾਰ ਨੂੰ ਇੱਕ ਤੋਲੇ (10 ਗਰਾਮ) ਸੋਨੇ ਦੀ ਕੀਮਤ 40,000 ਰੁਪਏ ਦਰਜ ਹੋਈ। ਇਸ ਦੇ ਹੋਰ ਵੀ ਤੇਜ਼ ਹੋਣ ਦੀ ਆਸ ਹੈ।

ਮੁੰਬਈ: ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਨਵੀਂ ਉਚਾਈ ਨੂੰ ਛੋਹ ਗਈ ਹੈ। ਸੋਮਵਾਰ ਨੂੰ ਇੱਕ ਤੋਲੇ (10 ਗਰਾਮ) ਸੋਨੇ ਦੀ ਕੀਮਤ 40,000 ਰੁਪਏ ਦਰਜ ਹੋਈ। ਇਸ ਦੇ ਹੋਰ ਵੀ ਤੇਜ਼ ਹੋਣ ਦੀ ਆਸ ਹੈ। ਆਲ ਇੰਡੀਅਨ ਜੈੱਮਜ਼ ਤੇ ਜਿਊਲਰੀ ਫੈਡਰੇਸ਼ਨ ਦੇ ਚੇਅਰਮੈਨ ਬਛਰਾਜ ਬਾਮਾਲਵਾ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆਂ ਵਿੱਚ ਛਿੜੀਆਂ ਸਿਆਸੀ ਤੇ ਵਪਾਰਕ ਜੰਗਾਂ ਕਰਕੇ ਸੋਨੇ ਕੀਮਤ ਵਿੱਚ ਇੰਨਾ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਕੁਝ ਮਹੀਨਿਆਂ ਤਕ ਸੋਨੇ ਦੀ ਕੀਮਤ 41,000 ਰੁਪਏ ਤੋਲਾ ਤਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 700-800 ਟਨ ਸੋਨੇ ਦੀ ਖਪਤ ਹੁੰਦੀ ਹੈ। ਅਜਿਹੇ ਵਿੱਚ ਮੰਗ ਘਟਣ ਦਾ ਖ਼ਦਸ਼ਾ ਘੱਟ ਹੈ ਕਿਉਂਕਿ ਅਗਲੇ ਮਹੀਨੇ ਤੋਂ ਦੇਸ਼ ਵਿੱਚ ਤਿਓਹਾਰਾਂ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਸੋਨੇ ਦੀ ਮੰਗ ਕਾਫੀ ਹੁੰਦੀ ਹੈ। ਬਾਮਵਾਲਾ ਨੇ ਕਿਹਾ ਕਿ ਤੇਜ਼ ਕੀਮਤ ਕਾਰਨ ਲੋਕ ਨਵਾਂ ਸੋਨਾ ਖਰੀਦਣ ਦੀ ਬਜਾਏ ਤਕਰੀਬਨ 25 ਫ਼ੀਸਦ ਤਕ ਪੁਰਾਣੇ ਸੋਨੇ ਨੂੰ ਹੀ ਨਵਿਆ ਰਹੇ ਹਨ।
ਹੋਰ ਪੜ੍ਹੋ























