ਹੁਣ ਤਕ ਗਰੈਚੁਟੀ ਦੇ ਨਿਯਮ ਮੁਤਾਬਕ ਇਸ ਰਕਮ ਲਈ ਕਿਸੇ ਵੀ ਕਰਮੀ ਨੂੰ ਕੰਪਨੀ ‘ਚ ਪੰਜ ਸਾਲ ਤਕ ਕੰਮ ਕਰਨਾ ਜ਼ਰੂਰੀ ਹੈ ਪਰ ਹੁਣ ਮੋਦੀ ਸਰਕਾਰ ਇਸ ਨਿਰਧਾਰਿਤ ਸਮੇਂ ਨੂੰ ਘੱਟ ਕਰਨ ਜਾ ਰਹੀ ਹੈ। ਬਿੱਲ ‘ਚ ਇਸ ਸਮੇਂ ਨੂੰ ਇੱਕ ਸਾਲ ਤਕ ਕੀਤਾ ਜਾ ਸਕਦਾ ਹੈ। ਜੋ ਨੌਕਰੀ ਕਰਨ ਵਾਲਿਆਂ ਲਈ ਵੱਡਾ ਤੋਹਫਾ ਹੋਵੇਗਾ। ਇਸ ਦਾ ਸਭ ਤੋਂ ਜ਼ਿਆਦਾ ਫਾਈਦਾ ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਹੋਵੇਗਾ।
ਗਰੈਚੁਟੀ ‘ਚ ਇੱਕ ਕਰਮੀ ਨੂੰ ਕਿੰਨੀ ਰਕਮ ਮਿਲਦੀ ਹੈ ਇਹ ਦਾ ਫੈਸਲਾ ਦੋ ਗੱਲਾਂ ‘ਤੇ ਨਿਰਭਰ ਹੁੰਦਾ ਹੈ। ਪਹਿਲਾਂ ਕਰਮਚਾਰੀ ਦੀ ਤਨਖ਼ਾਹ ਕਿੰਨੀ ਹੈ ਅਤੇ ਦੂਜਾ ਉਸਨੇ ਕੰਪਨੀ ‘ਚ ਕਿੰਨੇ ਸਮੇਂ ਲਈ ਕੰਮ ਕੀਤਾ ਹੈ।
ਗਰੈਚੁਟੀ ਦਾ ਕੈਲਕੁਲੇਸ਼ਨ ਇੱਕ ਸਾਧਾਰਣ ਨਿਯਮ ਤਹਿਤ ਕੀਤਾ ਜਾਂਦਾ ਹੈ। ਜਿਸ ‘ਚ ਕਰਮਚਾਰੀ ਨੂੰ ਗਰੈਚੁਟੀ ਕਾਨੂੰਨ ਤਹਿਤ ਕਵਰ ਕੀਤਾ ਜਾਂਦਾ ਹੈ ਤਾਂ ਉਸ ਦੇ 15 ਦਿਨਾਂ ਦੀ ਸੈਲਰੀ ਨੂੰ ਜਿੰਨੇ ਸਾਲ ਦਾ ਟੈਨੀਓਰ ਉਸ ਨੇ ਦਫ਼ਤਰ ‘ਚ ਕੱਢਿਆ ਹੈ ਉਸ ਨਾਲ ਗੁਨਾ ਕਰਕੇ ਗਰੈਚੁਟੀ ਦੀ ਵੈਲੀਊ ਕੱਢੀ ਜਾਂਦੀ ਹੈ। ਅੰਤਮ ਬੈਸਿਕ ਸੈਲਰੀ ‘ਚ ਮਹਿੰਗਾਈ ਭੱਤਾ ਵੀ ਸ਼ਾਮਲ ਕੀਤਾ ਜਾਂਦਾ ਹੈ।