ਪੜਚੋਲ ਕਰੋ
ਪੁਲਵਾਮਾ ਹਮਲੇ ਮਗਰੋਂ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ

ਚੰਡੀਗੜ੍ਹ: ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ 'ਚ ਪੰਜ ਵੱਖਵਾਦੀ ਲੀਡਰਾਂ ਤੋਂ ਸੁਰੱਖਿਆ ਸਬੰਧੀ ਸਾਰੀਆਂ ਸਹੂਲਤਾਂ ਵਾਪਸ ਲੈਣ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵੱਖਵਾਦੀ ਲੀਡਰਾਂ ਦੀ ਸੁਰੱਖਿਆ 'ਤੇ ਸਰਕਾਰ ਵੱਲੋਂ ਲਗਪਗ ਕਰੀਬ 10 ਕਰੋੜ ਰੁਪਏ ਸਲਾਨਾ ਖ਼ਰਚ ਕੀਤਾ ਜਾਂਦਾ ਹੈ। ਇਨ੍ਹਾਂ ਪੰਜ ਵੱਖਵਾਦੀ ਲੀਡਰਾਂ ਵਿੱਚ ਮੀਰਵਾਇਜ਼ ਉਮਰ ਫਾਰੂਕ, ਅਬਦੁਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਤੇ ਸ਼ਬੀਰ ਸ਼ਾਹ ਦੇ ਨਾਂ ਸ਼ਾਮਲ ਹਨ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਅੱਜ ਸ਼ਾਮ ਤੱਕ ਇਹ ਸਾਰੀਆਂ ਸੁਵਿਧਾਵਾਂ ਵਾਪਸ ਲੈ ਸਕਦੀ ਹੈ। ਸੁਰੱਖਿਆ ਤੋਂ ਇਲਾਵਾ ਵੱਖਵਾਦੀ ਲੀਡਰਾਂ ਦੇ ਘੁੰਮਣ ਲਈ ਮਹਿੰਗੀਆਂ ਗੱਡੀਆਂ ਤੇ ਇਲਾਜ ਲਈ ਪੰਜ ਤਾਰਾ ਹਸਪਤਾਲ ਮੁਹੱਈਆ ਕਰਵਾਏ ਗਏ ਸੀ ਜੋ ਹੁਣ ਵਾਪਸ ਲੈ ਲਏ ਜਾਣਗੇ।
ਹੋਰ ਪੜ੍ਹੋ























