ਪੜਚੋਲ ਕਰੋ

ਮੰਦਰਾਂ ਦਾ 2000 ਕਿਲੋ ਸੋਨੇ ਪਿਘਲਾਉਣ ਦੀ ਤਿਆਰੀ 'ਚ ਸਰਕਾਰ, ਹਾਈ ਕੋਰਟ ਤੋਂ ਪਾਬੰਦੀ ਦੀ ਮੰਗ

ਸੂਬੇ ਦੀ ਡੀਐਮਕੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਮੰਦਰ 'ਚ ਜਮ੍ਹਾਂ ਸੋਨੇ ਨੂੰ ਪਿਘਲਾ ਕੇ ਗੋਲਡ ਬਾਰ 'ਚ ਬਦਲਣ ਦਾ ਅਧਿਕਾਰ ਹੈ।

Temple Gold Melting: ਤਾਮਿਲਨਾਡੂ ਦੀ ਐਮਕੇ ਸਟਾਲਿਨ ਸਰਕਾਰ ਮੰਦਰਾਂ ਦਾ ਲਗਪਗ 2138 ਕਿਲੋ ਸੋਨਾ ਪਿਘਲਾਉਣ ਦੀ ਤਿਆਰੀ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧ 'ਚ ਜਾਰੀ ਕੀਤੇ ਗਏ ਆਦੇਸ਼ ਨੂੰ ਮਦਰਾਸ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਨੇ ਇਸ ਨੂੰ ਗੈਰ-ਕਨੂੰਨੀ ਦੱਸਿਆ ਹੈ। ਰਾਜ ਸਰਕਾਰ ਦੀ ਨੀਅਤ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ, ਜੋ ਮੰਦਰ 'ਚ ਸ਼ਰਧਾਲੂਆਂ ਦੁਆਰਾ ਭੇਟ ਕੀਤੇ ਗਏ ਸੋਨੇ ਦਾ ਸਹੀ ਤਰੀਕੇ ਨਾਲ ਆਡਿਟ ਕੀਤੇ ਬਿਨਾਂ ਜਲਦਬਾਜ਼ੀ 'ਚ ਕਦਮ ਚੁੱਕ ਰਹੀ ਹੈ।

ਸੂਬੇ ਦੀ ਡੀਐਮਕੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਮੰਦਰ 'ਚ ਜਮ੍ਹਾਂ ਸੋਨੇ ਨੂੰ ਪਿਘਲਾ ਕੇ ਗੋਲਡ ਬਾਰ 'ਚ ਬਦਲਣ ਦਾ ਅਧਿਕਾਰ ਹੈ। ਅਜਿਹੀ ਪ੍ਰਕਿਰਿਆ 50 ਸਾਲਾਂ ਤੋਂ ਚੱਲ ਰਹੀ ਪਰ ਸਰਕਾਰ ਦਾ ਇਹ ਫੈਸਲਾ ਤਾਮਿਲਨਾਡੂ 'ਚ ਵੱਡੇ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਮੰਦਰਾਂ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦਾ ਇੱਕ ਵੱਡਾ ਸਮੂਹ ਸੂਬਾ ਸਰਕਾਰ ਦੀ ਨੀਅਤ ਉੱਤੇ ਸਵਾਲ ਚੁੱਕ ਰਿਹਾ ਹੈ। ਪਟੀਸ਼ਨਰਾਂ ਏਵੀ ਗੋਪਾਲਾ ਕ੍ਰਿਸ਼ਨਨ ਤੇ ਐਮਕੇ ਸਰਵਨਨ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਸਰਕਾਰ ਦਾ ਹੁਕਮ ਨਾ ਸਿਰਫ਼ ਹਿੰਦੂ ਧਾਰਮਿਕ ਤੇ ਚੈਰੀਟੇਬਲ ਐਂਡੋਮੈਂਟਸ ਐਕਟ, ਪ੍ਰਾਚੀਨ ਸਮਾਰਕਾਂ ਐਕਟ, ਗਹਿਣਿਆਂ ਦੇ ਨਿਯਮਾਂ ਆਦਿ ਦੀ ਉਲੰਘਣਾ ਹੈ, ਸਗੋਂ ਹਾਈ ਕੋਰਟ ਦੇ ਆਦੇਸ਼ ਦੇ ਵਿਰੁੱਧ ਵੀ ਹੈ।

ਇਸ ਸਾਲ 7 ਜੂਨ ਨੂੰ ਹਾਈਕੋਰਟ ਨੇ ਮੰਦਰਾਂ ਦੀਆਂ ਜ਼ਾਇਦਾਦਾਂ ਦੇ ਮੁਲਾਂਕਣ ਅਤੇ ਇਸ ਦੇ ਰਿਕਾਰਡ ਨੂੰ ਰਿਕਾਰਡ ਕਰਨ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਇਹ ਪਿਛਲੇ 60 ਸਾਲਾਂ ਤੋਂ ਸੂਬੇ 'ਚ ਨਹੀਂ ਕੀਤਾ ਜਾ ਰਿਹਾ ਹੈ। ਸਹੀ ਆਡਿਟ ਕਰਵਾਉਣ ਦੀ ਬਜਾਏ ਸੂਬਾ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਦੇਵਤਿਆਂ ਨੂੰ ਸ਼ਿੰਗਾਰਨ ਲਈ ਵਰਤੇ ਜਾਂਦੇ ਵੱਡੇ ਗਹਿਣਿਆਂ ਤੋਂ ਇਲਾਵਾ ਸੋਨੇ ਦੇ ਗਹਿਣਿਆਂ ਅਤੇ ਹੋਰ ਚੀਜ਼ਾਂ ਨੂੰ ਪਿਘਲਾ ਦੇਵੇਗੀ। ਉਨ੍ਹਾਂ ਦਾ ਭਾਰ ਵੀ 2138 ਕਿਲੋ ਐਲਾਨਿਆ ਗਿਆ ਹੈ।

ਸੂਬਾ ਸਰਕਾਰ ਕਹਿ ਰਹੀ ਹੈ ਕਿ ਬੈਂਕਾਂ 'ਚ 24 ਕੈਰੇਟ ਸੋਨੇ ਦੀਆਂ ਬਾਰਾਂ ਰੱਖ ਕੇ ਪ੍ਰਾਪਤ ਹੋਏ ਪੈਸੇ ਨੂੰ ਮੰਦਰਾਂ ਦੇ ਵਿਕਾਸ ਲਈ ਵਰਤਿਆ ਜਾਵੇਗਾ ਪਰ ਹਿੰਦੂ ਸੰਗਠਨਾਂ ਦਾ ਮੰਨਣਾ ਹੈ ਕਿ ਬਿਨਾਂ ਆਡਿਟ ਦੇ ਗਹਿਣਿਆਂ ਨੂੰ ਪਿਘਲਾਉਣ ਦੇ ਪਿੱਛੇ ਸਰਕਾਰ ਦਾ ਫੈਸਲਾ ਸ਼ੱਕੀ ਹੈ। ਕਾਨੂੰਨਨ ਸੋਨੇ ਨੂੰ ਪਿਘਲਾਉਣ ਦਾ ਫੈਸਲਾ ਟਰੱਸਟੀ ਕਰਦੇ ਹਨ। ਸਰਕਾਰ ਇਸ ਫ਼ੈਸਲੇ ਨਾਲ ਸਹਿਮਤ ਹੈ ਪਰ ਤਾਮਿਲਨਾਡੂ ਦੇ ਜ਼ਿਆਦਾਤਰ ਮੰਦਰਾਂ 'ਚ ਟਰੱਸਟੀਆਂ ਦੀ ਨਿਯੁਕਤੀ 10 ਸਾਲਾਂ ਤੋਂ ਵੱਧ ਸਮੇਂ ਤੋਂ ਨਹੀਂ ਕੀਤੀ ਗਈ ਹੈ।

ਪਟੀਸ਼ਨਰਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਨੇ ਦੇ ਆਡਿਟ ਦੀ ਗੱਲ ਕਰ ਰਹੀ ਹੈ। ਪਰ ਉਸ ਦੇ ਨਿਰਧਾਰਤ ਟੀਚੇ ਦੇ ਅਨੁਸਾਰ 1 ਦਿਨ 'ਚ 2 ਮੰਦਰਾਂ ਦਾ ਆਡਿਟ ਹੋਣਾ ਹੈ। ਸਾਲਾਂ ਦੌਰਾਨ ਇਕੱਠੀ ਹੋਈ ਸੰਪਤੀਆਂ ਦਾ ਇੰਨਾ ਤੇਜ਼ ਮੁਲਾਂਕਣ ਅਸੰਭਵ ਹੈ। ਇਹ ਸਪੱਸ਼ਟ ਹੈ ਕਿ ਸਿਰਫ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਸੋਨੇ ਨੂੰ ਪਿਘਲਾਉਣ ਦੇ ਆਦੇਸ਼ ਦਾ ਐਲਾਨ ਕੀਤਾ ਹੈ, ਪਰ ਇਸ ਨੂੰ ਅਜੇ ਤੱਕ ਵੈਬਸਾਈਟ 'ਤੇ ਨਹੀਂ ਪਾਇਆ ਗਿਆ ਹੈ। ਪਟੀਸ਼ਨਰਾਂ ਨੇ ਹਾਈ ਕੋਰਟ ਤੋਂ ਇਸ ਆਦੇਸ਼ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 21 ਅਕਤੂਬਰ ਨੂੰ ਹੋਵੇਗੀ।

ਟਾਪ ਹੈਡਲਾਈਨ

 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
Big News: ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Embed widget