ਨਵੀਂ ਦਿੱਲੀ: ਗ੍ਰੀਨ ਹਾਉਸ ਗੈਸਾਂ ਦੇ ਵਧ ਰਹੇ ਪ੍ਰਭਾਅ ਕਰਕੇ ਵਾਤਾਵਰਣ ‘ਤੇ ਬੁਰਾ ਅਸਰ ਪੈ ਰਿਹਾ ਹੈ। ਜਿਸ ਦੇ ਮਾੜੇ ਨਤੀਜੇ ਇਹ ਹਨ ਕਿ ਧਰਤੀ ਦਾ ਤਾਪਮਾਨ ਵੀ ਲਗਾਤਾਰ ਵਧ ਰਿਹਾ ਹੈ। ਅਲ ਡੋਰਡੋ ਨਾਂ ਦੀ ਇੱਕ ਵੈੱਬਸਾਈਟ ਮੁਤਾਬਕ, ਸ਼ੁੱਕਰਵਾਰ ਨੂੰ ਮੱਧ ਭਾਰਤ ਧਰਤੀ ਦੇ ਸਭ ਤੋਂ ਗਰਮ ਥਾਂਵਾਂ ‘ਚ ਰਿਹਾ। ਇਸ ਵੈੱਬਸਾਈਟ ਨੇ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਗਰਮ 15 ਸ਼ਹਿਰਾਂ  ਦੇ ਨਾਂ ਦੱਸੇ ਹਨ ਜਿਨ੍ਹਾਂ ‘ਚ ਸਾਰੇ ਸ਼ਹਿਰ ਭਾਰਤ ਦੇ ਹੀ ਹਨ।


ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂ ਮੱਧ ਪ੍ਰਦੇਸ਼ ਦਾ ਰਿਹਾ ਜਿਸ ਦਾ ਤਾਪਮਾਨ 46.6 ਡਿਗਰੀ ਰਿਹਾ। ਲਿਸਟ ‘ਚ ਦੂਜਾ ਨਾ ਮਹਾਰਾਸ਼ਟਰ ਦਾ ਹੈ ਜਿੱਥੇ ਤਾਪਮਾਨ 46.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਾਗਪੁਰ, ਅੰਰਾਵਤੀ, ਵਰਧਾ, ਚੰਦਰਪੁਰ, ਉਤਰਪ੍ਰਦੇਸ਼ ਅਤੇ ਤੇਲੰਗਾਨਾ ਦੇ ਸ਼ਹਿਰਾਂ ਦੇ ਨਾਂ ਸ਼ਾਮਲ ਹਨ।

ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ‘ਚ ਅਗਲੇ ਪੰਜ ਦਿਨਾਂ ਤਕ ਹੀਟਵੇਬ ਦੀ ਸੰਭਾਂਵਨਾ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਇੱਥੇ ਦਾ ਤਾਪਮਾਨ 45-46 ਡਿਗਰੀ ਸੈਲਸੀਅਸ ਤਕ ਰਹਿ ਸਕਦਾ ਹੈ।

ਨਾਲ ਹੀ ਵਿਭਾਗ ਦਾ ਮਨਣਾ ਹੈ ਕਿ ਇਨ੍ਹਾਂ ਗਰਮੀਆਂ ‘ਚ ਸੈਂਟ੍ਰਲ ਇੰਡੀਆ ਦੇ ਲੋਖਾਂ ਨੂੰ ਵਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਤਾਪਮਾਨ ‘ਚ 0.5 ਡਿਗਰੀ ਸੈਲਸੀਅਸ ਤਕ ਦਾ ਵਾਧਾ ਵੈ ਦੇਖਣ ਨੂੰ ਮਿਲ ਸਕਦਾ ਹੈ।