ਨਵੀਂ ਦਿੱਲੀ: ਸਵੀਡਿਸ਼ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਨਬਰਗ (Greta Thunberg) ਨੇ ਟੂਲਕਿੱਟ (Toolkit) ਮਾਮਲੇ 'ਚ ਗ੍ਰਿਫਤਾਰ 22 ਸਾਲਾ ਦਿਸ਼ਾ ਰਵੀ (Disha Ravi) ਦਾ ਸਮਰਥਨ ਕੀਤਾ ਹੈ। ਉਸ ਨੇ ਟਵੀਟ ਕਰਕੇ ਕਿਹਾ ਕਿ ਬੋਲਣ ਦੀ ਆਜ਼ਾਦੀ ਅਤੇ ਸ਼ਾਂਤੀਪੂਰਣ ਪ੍ਰਦਰਸ਼ਨ ਸਾਰਿਆਂ ਦਾ ਮਨੁੱਖੀ ਅਧਿਕਾਰ ਹੈ। ਇਸ ਮਨੁੱਖੀ ਅਧਿਕਾਰ 'ਤੇ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ। ਇਸ ਨੂੰ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ। 


 


 






 



ਜੇਲ੍ਹ 'ਚ ਬੰਦ ਦਿਸ਼ਾ ਰਵੀ ਦੇ ਸਮਰਥਨ 'ਚ ਉਤਰੀ ਗ੍ਰੇਟਾ ਥਨਬਰਗ ਨੇ ਸੰਗਠਨ 'ਫਰਾਈਡੇਜ਼ ਫਾਰ ਫਿਊਚਰ ਇੰਡੀਆ' ਦੇ ਉਸ ਟਵੀਟ ਨੂੰ ਕੋਟ ਕੀਤਾ ਜਿਸ ਵਿਚ ਲਿਖਿਆ ਗਿਆ ਹੈ ਕਿ ਫਰਾਈਡੇਜ਼ ਫਾਰ ਫਿਊਚਰ ਇੰਡੀਆ ਕਲਾਈਮੇਟ ਜਸਟਿਸ ਦੇ ਲਈ ਕੌਮਾਂਤਰੀ ਅੰਦੋਲਨ ਦਾ ਇੱਕ ਹਿੱਸਾ ਹੈ। 



ਉਧਰ ਦੇਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚਣ ਦੀ ਮੁਲਜ਼ਮ ਦਿਸ਼ਾ ਰਵੀ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦਿਸ਼ਾ ਪੁਛਗਿੱਛ ਵਿਚ ਸਹਿਯੋਗ ਨਹੀਂ ਕਰ ਰਹੀ। ਉਹ ਘਟਨਾਕ੍ਰਮ ਦੇ ਲਈ ਸਹਿ ਮੁਲਜ਼ਮ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਅਦਾਲਤ ਨੇ ਦਿਸ਼ਾ ਨੂੰ ਤਿੰਨ ਹੋਰ ਦਿਨਾਂ ਲਈ ਪੁਲਿਸ ਰਿਮਾਂਡ 'ਚ ਰੱਖਣ ਦੀ ਮਨਜ਼ੂਰੀ ਦੇ ਦਿੱਤੀ।