GST Collection: ਦੇਸ਼ 'ਚ GST ਕਾਨੂੰਨ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਰਿਕਾਰਡ GST ਕੁਲੈਕਸ਼ਨ ਮਾਰਚ 2022 'ਚ ਆਇਆ ਹੈ। ਵਿੱਤੀ ਸਾਲ 2021-22 ਦੇ ਆਖਰੀ ਮਹੀਨੇ ਯਾਨੀ ਮਾਰਚ 2022 'ਚ ਜੀਐੱਸਟੀ ਕੁਲੈਕਸ਼ਨ 1.42 ਲੱਖ ਕਰੋੜ ਰੁਪਏ ਯਾਨੀ 1,42,095 ਕਰੋੜ ਰੁਪਏ ਹੋ ਗਿਆ ਹੈ। ਇਹ ਇੱਕ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਜੀਐਸਟੀ ਟੈਕਸ ਕਲੈਕਸ਼ਨ ਹੈ।



ਵਿੱਤ ਮੰਤਰਾਲੇ ਨੇ ਕੁਝ ਸਮਾਂ ਪਹਿਲਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਸੀ ਕਿ ਜੀਐਸਟੀ ਕਲੈਕਸ਼ਨ ਰਿਕਾਰਡ ਪੱਧਰ 'ਤੇ ਆ ਗਿਆ ਹੈ ਅਤੇ ਇਸ ਨੇ ਜਨਵਰੀ 2022 ਤੱਕ 1,40,986 ਕਰੋੜ ਰੁਪਏ ਦਾ ਆਪਣਾ ਰਿਕਾਰਡ ਤੋੜ ਦਿੱਤਾ ਹੈ।


 






ਜਾਣੋ ਪੂਰਾ ਟੈਕਸ ਕਲੈਕਸ਼ਨ 
ਮਾਰਚ 2022 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ ਮਾਲੀਆ 1,42,905 ਕਰੋੜ ਰੁਪਏ ਸੀ ਜਿਸ ਵਿੱਚ ਸੀਜੀਐਸਟੀ ਦਾ ਹਿੱਸਾ 25,830 ਕਰੋੜ ਰੁਪਏ ਅਤੇ ਐਸਜੀਐਸਟੀ ਦਾ ਹਿੱਸਾ 32,378 ਕਰੋੜ ਰੁਪਏ ਸੀ। ਆਈਜੀਐਸਟੀ ਦਾ ਸੰਗ੍ਰਹਿ 39,131 ਕਰੋੜ ਰੁਪਏ ਰਿਹਾ ਹੈ ਅਤੇ ਸੈੱਸ ਦਾ ਯੋਗਦਾਨ 9417 ਕਰੋੜ ਰੁਪਏ ਹੈ। ਇਸ 'ਚ ਮਾਲ ਦੀ ਦਰਾਮਦ 'ਤੇ 981 ਕਰੋੜ ਰੁਪਏ ਦੀ ਉਗਰਾਹੀ ਹੋਈ ਹੈ। ਕੁੱਲ ਜੀਐਸਟੀ ਕੁਲੈਕਸ਼ਨ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ ਅਤੇ ਜਨਵਰੀ ਵਿੱਚ 1,40,986 ਕਰੋੜ ਰੁਪਏ ਦੇ ਸਰਵ-ਸਮੇਂ ਦੇ ਉੱਚ ਕਲੈਕਸ਼ਨ ਦੇ ਅੰਕੜੇ ਨੂੰ ਪਛਾੜ ਗਿਆ ਹੈ।



ਸਾਲ-ਦਰ-ਸਾਲ ਦੇ ਆਧਾਰ 'ਤੇ ਚੰਗਾ ਵਾਧਾ-
ਸਾਲ-ਦਰ-ਸਾਲ ਦੇ ਆਧਾਰ 'ਤੇ ਵੀ ਜੀਐੱਸਟੀ ਕੁਲੈਕਸ਼ਨ 'ਚ ਕਾਫੀ ਵਾਧਾ ਹੋਇਆ ਹੈ ਅਤੇ ਇਹ ਪਿਛਲੇ ਸਾਲ ਦੇ ਇਸੇ ਮਹੀਨੇ ਯਾਨੀ ਮਾਰਚ 2021 ਦੇ ਕੁਲੈਕਸ਼ਨ ਨਾਲੋਂ 15 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਇਹ ਮਾਰਚ 2020 ਦੇ ਜੀਐਸਟੀ ਕੁਲੈਕਸ਼ਨ ਤੋਂ 46 ਫੀਸਦੀ ਜ਼ਿਆਦਾ ਹੈ।



ਈ-ਵੇਅ ਬਿੱਲ 'ਚ ਵੀ ਇਜ਼ਾਫਾ -
ਮਾਰਚ 2022 ਦੌਰਾਨ, ਵਸਤੂਆਂ ਦੇ ਆਯਾਤ ਤੋਂ ਮਾਲੀਏ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ ਅਤੇ ਸੇਵਾਵਾਂ ਦੇ ਆਯਾਤ ਸਮੇਤ ਘਰੇਲੂ ਲੈਣ-ਦੇਣ ਤੋਂ ਮਾਲੀਏ ਵਿੱਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 11 ਪ੍ਰਤੀਸ਼ਤ ਦਾ ਵਾਧਾ ਹੋਇਆ । ਕੁੱਲ ਈ-ਵੇਅ ਬਿੱਲ ਦੀ ਗੱਲ ਕਰੀਏ ਤਾਂ ਜਨਵਰੀ 2022 ਵਿੱਚ ਇਹ 6.88 ਕਰੋੜ ਸੀ ਅਤੇ ਫਰਵਰੀ 2022 ਵਿੱਚ ਇਹ ਅੰਕੜਾ 6.91 ਕਰੋੜ ਹੋ ਗਿਆ ਹੈ। ਫਰਵਰੀ ਦਾ ਮਹੀਨਾ ਛੋਟਾ ਹੋਣ ਦੇ ਬਾਵਜੂਦ ਈ-ਵੇਅ ਬਿੱਲਾਂ 'ਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ 'ਚ ਕਾਰੋਬਾਰੀ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ।