ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਦਰਮਿਆਨੇ ਆਕਾਰ ਤੋਂ ਲੈ ਕੇ ਹਾਈਬ੍ਰਿਡ ਲਗਜ਼ਰੀ ਕਾਰਾਂ ਉੱਪਰ ਜੀਐਸਈ ਸੈੱਸ ਵੱਧ ਤੋਂ ਵੱਧ 25 ਫ਼ੀਸਦੀ ਤਕ ਵਧਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪਹਿਲਾਂ ਇਹ ਸੈੱਸ 15 ਫ਼ੀਸਦੀ ਸੀ।
ਲੰਘੇ ਹਫ਼ਤੇ ਕੇਂਦਰੀ ਕੈਬਨਿਟ ਵਲੋਂ ਇਹ ਸੈੱਸ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਉੱਪਰ ਹੁਣ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੋਹਰ ਲਗਾ ਦਿੱਤੀ, ਇਹ ਵਾਧਾ 2 ਸਤੰਬਰ ਤੋਂ ਲਾਗੂ ਮੰਨਿਆ ਜਾਵੇਗਾ।