ਪੜਚੋਲ ਕਰੋ
Advertisement
ਜਨਵਰੀ 'ਚ GST ਕਲੈਕਸ਼ਨ ਨੇ ਤੋੜੇ ਹੁਣ ਤਕ ਦੇ ਸਾਰੇ ਰਿਕਾਰਡ
ਵਿੱਤ ਮੰਤਰਾਲੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਇਕ ਲੱਖ ਵੀਹ ਹਜ਼ਾਰ ਕਰੋੜ ਦੇ ਕਰੀਬ ਜੀਐਸਟੀ ਕਲੈਕਸ਼ਨ ਹੋਈ ਹੈ।
ਨਵੀਂ ਦਿੱਲੀ: GST Revenue collection: ਵਿੱਤ ਮੰਤਰੀ ਨਿਰਮਲਾ ਸੀਤਰਮਨ ਅੱਜ ਦੇਸ਼ ਦਾ ਬਜਟ ਪੇਸ਼ ਕਰੇਗੀ। ਇਸ ਨਾਲ ਪਹਿਲਾਂ ਅਰਥਵਿਵਸਥਾ ਲਈ ਵੱਡੀ ਖੁਸ਼ਖਬਰੀ ਆਈ ਹੈ। ਜਨਵਰੀ 'ਚ ਜੀਐਸਟੀ ਕਲੈਕਸ਼ਨ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਵਿੱਤ ਮੰਤਰਾਲੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਇਕ ਲੱਖ ਵੀਹ ਹਜ਼ਾਰ ਕਰੋੜ ਦੇ ਕਰੀਬ ਜੀਐਸਟੀ ਕਲੈਕਸ਼ਨ ਹੋਈ ਹੈ। GST ਲਾਗੂ ਹੋਣ ਤੋਂ ਬਾਅਦ ਤਿੰਨ ਸਾਲ 'ਚ ਇਹ ਸਭ ਤੋਂ ਜ਼ਿਆਦਾ ਕਮਾਈ ਹੈ।
ਸਾਲ ਭਰ ਪਹਿਲਾਂ ਦੇ ਮੁਕਾਬਲੇ 8 ਫੀਸਦ ਜ਼ਿਆਦਾ
ਵਿੱਤ ਮੰਤਰਾਲੇ ਨੇ ਆਪਣੇ ਟਵੀਟ 'ਚ ਇਕ ਗ੍ਰਾਫ ਸ਼ੇਅਰ ਕਰ ਲਿਖਿਆ ਹੈ, 'ਜਨਵਰੀ 2021 'ਚ ਜੀਐਸਟੀ ਕਲੈਕਸ਼ਨ ਇਕ ਲੱਖ 19 ਹਜ਼ਾਰ, 847 ਕਰੋੜ ਰੁਪਏ ਰਿਹਾ। ਇਸ ਮਹੀਨੇ 'ਚ ਜੀਐਸਟੀ ਕਲੈਕਸ਼ਨ ਸਾਲ ਭਰ ਪਹਿਲਾਂ ਦੇ ਮੁਕਾਬਲੇ 'ਚ ਅੱਠ ਫੀਸਦ ਜ਼ਿਆਦਾ ਹੈ।
ਕਿੱਥੋਂ-ਕਿੱਥੋਂ ਹੋਈ ਕਲੈਕਸ਼ਨ
ਮੰਤਰਾਲੇ ਨੇ ਅੱਗੇ ਦੱਸਿਆ, 'ਇਸ 'ਚ ਕੇਂਦਰੀ ਜੀਐਸਟੀ ਸੀਜੀਐਸਟੀ 21,923 ਕਰੋੜ ਰੁਪਏ, ਸੂਬਿਆਂ ਦੀ ਜੀਐਸਟੀ 29,014 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ (ਆਈਜੀਐਸਟੀ) 60,288 ਕਰੋੜ ਰੁਪਏ (ਸਮਾਨਾਂ ਦੇ ਆਯਾਤ ਤੋਂ ਪ੍ਰਾਪਤ 27, 424 ਕਰੋੜ ਰੁਪਏ) 'ਤੇ ਉਪਕਰ 8,622 ਕਰੋੜ ਰੁਪਏ (ਮਾਲ ਦੇ ਆਯਾਤ ਤੇ ਇਕੱਠੇ 883 ਕਰੋੜ ਰੁਪਏ) ਸ਼ਾਮਲ ਹਨ। ਜੀਐਸਟੀ ਵਿਕਰੀ ਰਿਟਰਨ ਦਾਖਲ ਕਰਨ ਦੀ ਜ਼ਿਆਦਾ ਸੰਖਿਆਂ ਦੇ ਕਾਰਨ ਇਹ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement